ਜਲੰਧਰ (ਸੋਨੂੰ)— ਥਾਣਾ 4 ਅਧੀਨ ਆਉਂਦੇ ਇਲਾਕਾ ਲਾਜਪਤ ਨਗਰ 'ਚ ਵੀਰਵਾਰ ਸ਼ਾਮ ਨੂੰ ਦੋ ਔਰਤਾਂ ਦਾ ਕਤਲ ਕਰ ਦਿੱਤਾ ਗਿਆ, ਜਿਸ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।
ਜਾਣਕਾਰੀ ਮੁਤਾਬਕ ਜਗਦੀਸ਼ ਲੂੰਬਾ ਨੇ ਦੱਸਿਆ ਕਿ ਉਹ ਲਾਜਪਤ ਨਗਰ 'ਚ ਮਕਾਨ ਨੰਬਰ 141 'ਚ ਰਹਿੰਦੇ ਹਨ। ਵੀਰਵਾਰ ਸ਼ਾਮ ਨੂੰ ਉਨ੍ਹਾਂ ਨੂੰ ਆਪਣੇ ਘਰ 'ਚ ਪਤਨੀ ਦਲਜੀਤ ਕੌਰ, ਨੂੰਹ ਪਰਮਜੀਤ ਕੌਰ ਅਤੇ ਨੀਤੂ ਖੂਨ ਨਾਲ ਲਿਬੜੀਆਂ ਮਿਲੀਆਂ। ਇਨ੍ਹਾਂ ਤਿੰਨਾਂ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ। ਤਿੰਨਾਂ ਨੂੰ ਗੰਭੀਰ ਹਾਲਤ 'ਚ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਦੋ ਨੂੰ ਮ੍ਰਿਤਕ ਅਤੇ ਇਕ ਦੀ ਹਾਲਾਤ ਗੰਭੀਰ ਦੱਸੀ। ਘਰ 'ਚੋਂ ਦੋ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਪ੍ਰਸ਼ਾਸਨ ਹਰਕਤ 'ਚ ਆ ਗਿਆ ਅਤੇ ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ, ਡੀ. ਸੀ. ਪੀ. ਸੰਦੀਪ ਸ਼ਰਮਾ, ਏ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ ਸਣੇ ਕਈ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਲਾਜਪਤ ਨਗਰ 'ਚ ਜਗਦੀਪ ਸਿੰਘ ਲੂੰਬਾ ਆਪਣੀ ਪਤਨੀ ਦਲਜੀਤ ਕੌਰ, ਪੁੱਤਰ ਅਮਰਿੰਦਰ ਸਿੰਘ ਲੂੰਬਾ ਅਤੇ ਨੂੰਹ ਪਰਮਜੀਤ ਕੌਰ ਬੱਚਿਆਂ ਨਾਲ ਰਹਿੰਦੇ ਹਨ। ਜਗਦੀਪ ਸਿੰਘ ਲੂੰਬਾ ਦੀ ਲੋਹੇ ਦੀ ਢਲਾਈ ਦੀ ਫੈਕਟਰੀ ਅਤੇ ਪੈਟਰੋਲ ਪੰਪ ਵੀ ਹੈ। ਵੀਰਵਾਰ ਸ਼ਾਮ ਜਦੋਂ ਅਮਰਿੰਦਰ ਦਾ ਪੁੱਤਰ ਸ਼ੰਟੂ ਟਿਊਸ਼ਨ ਪੜ੍ਹ ਕੇ ਘਰ ਆਇਆ ਤਾਂ ਘਰ ਅੰਦਰੋਂ ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਤਾਂ ਉਹ ਡਰ ਗਿਆ। ਉਸ ਨੇ ਗੁਆਂਢੀਆਂ ਨੂੰ ਇਸ ਸਬੰਧੀ ਦੱਸਿਆ। ਗੁਆਂਢੀਆਂ ਨੇ ਘਰ ਆ ਕੇ ਦੇਖਿਆ ਤਾਂ ਤਿੰਨੋ ਔਰਤਾਂ ਖੂਨ ਨਾਲ ਲਿਬੜੀਆਂ ਹੋਈਆਂ ਸਨ। ਕਾਤਲਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਪਹਿਲਾਂ ਇਹ ਲੱਗ ਰਿਹਾ ਸੀ ਕਿ ਲੁੱਟਣ ਦੇ ਇਰਾਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਕਿਉਂਕਿ ਘਰ ਦਾ ਸਾਰਾ ਸਾਮਾਨ ਖਿਲਰਿਆ ਹੋਇਆ ਸੀ।
ਬਜ਼ੁਰਗ ਕਿਸਾਨ ਤੋਂ ਨਕਦੀ ਖੋਹਣ ਵਾਲੇ 2 ਗ੍ਰਿਫਤਾਰ
NEXT STORY