ਧੋਖਾਧੜੀ ਨਾਲ ਜ਼ਮੀਨ 'ਤੇ ਲੋਨ ਕਰਵਾਉਣ 'ਤੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ

You Are HerePunjab
Friday, March 23, 2018-2:56 PM

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) : ਇਕ ਵਿਅਕਤੀ ਦੀ ਜ਼ਮੀਨ 'ਚੋਂ ਕੁਝ ਜ਼ਮੀਨ ਆਪਣੀ ਘਰਵਾਲੀ ਦੇ ਨਾਮ ਤਬਦੀਲ ਕਰਵਾ ਕੇ ਵੱਖ-ਵੱਖ ਬੈਂਕਾਂ 'ਚੋਂ ਕਰੀਬ 22 ਲੱਖ ਰੁਪਏ ਲੋਨ ਲੈਣ ਦੇ ਦੋਸ਼ 'ਚ ਪੁਲਸ ਨੇ ਇਕ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੁਦਈ ਭਗਵਾਨ ਸਿੰਘ ਸਿੱਧੂ ਪੁੱਤਰ ਹਰਦਿਆਲ ਸਿੰਘ ਵਾਸੀ ਫਹਿਤਗੜ੍ਹ ਪੰਜਗਰਾਈਆਂ ਤਹਿਸੀਲ ਧੂਰੀ ਨੇ ਦਰਖਾਸਤ ਐੱਸ.ਐੱਸ.ਪੀ. ਸੰਗਰੂਰ ਨੂੰ ਦਿੱਤੀ ਸੀ ਕਿ ਦੋਸ਼ੀ ਗੁਰਬਚਨ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਸ਼ਿਕੰਦਰਪੁਰਾ ਨੇ ਮੁਦਈ ਦੀ ਜ਼ਮੀਨ 28 ਅਕਤੂਬਰ 2014 ਨੂੰ ਵਸੀਕਾ ਨੰਬਰ 1769 ਨਾਲ 21 ਬਿਘੇ 13 ਵਿਸਵੇ ਜ਼ਮੀਨ 'ਚੋਂ 10 ਬਿਘੇ 7 ਵਿਸਵੇ ਆਪਣੀ ਘਰਵਾਲੀ ਕੁਲਵੰਤ ਕੌਰ ਦੇ ਨਾਮ ਤਬਦੀਲ ਕਰਵਾ ਕੇ ਵੱਖ-ਵੱਖ ਬੈਂਕਾਂ 'ਚੋਂ ਉਕਤ ਜ਼ਮੀਨ 'ਤੇ ਲੋਨ ਲੈ ਕੇ ਕਰਵਾ ਕੇ ਮੁਦਈ ਨਾਲ ਧੋਖਾਧੜੀ ਕੀਤੀ ਹੈ। ਪੁਲਸ ਨੇ ਦਰਖਾਸਤ ਦੀ ਪੜਤਾਲ ਕਰਨ ਉਪਰੰਤ ਦੋਸ਼ੀ ਗੁਰਬਚਨ ਸਿੰਘ ਵਿਰੁੱਧ ਧੋਖਾਧੜੀ ਕਰਨ ਅਤੇ ਹੋਰ ਧਾਰਾਵਾਂ ਹੇਠ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Edited By

Gurminder Singh

Gurminder Singh is News Editor at Jagbani.

Popular News

!-- -->