ਕਪੂਰਥਲਾ— ਸੂਬੇ 'ਚ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲਾਰੇਂਸ ਬਿਸ਼ਨੋਈ ਗੈਂਗਸਟਰ ਗੈਂਗ ਦੇ ਸਰਗਨਾ ਦਿਲਬਾਗ ਸਿੰਘ ਉਰਫ ਬਾਗਾ ਸਮੇਤ 5 ਮੈਂਬਰਾਂ ਨੂੰ ਕਪੂਰਥਲਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਆਰੋਪੀਆਂ ਕੋਲੋਂ 315 ਬੋਰ ਦੇ ਦੇਸੀ ਪਿਸਟਲ, ਇਕ ਐਕਟਿਵਾ, ਇਕ ਮੋਟਰਸਾਈਕਲ, 500 ਨਸ਼ੀਲੀਆਂ ਗੋਲੀਆਂ, ਲੈਪਟਾਪ, ਦੋ ਮੋਬਾਇਲ ਫੋਨ ਅਤੇ ਦਸ ਹਜਾਰ ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ। ਪੁਲਸ ਮੁਤਾਬਕ ਵੱਡੀ ਵਾਰਦਾਤ ਦੀ ਯੋਜਨਾ ਬਣਾਉਂਦਿਆਂ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੜੇ ਗਏ ਗੈਂਗਸਟਰਾਂ ਵਿਰੁੱਧ ਸੂਬੇ ਦੇ ਵੱਖ-ਵੱਖ ਥਾਣਿਆਂ 'ਚ ਲੁੱਟਖੋਹ, ਸੁਪਾਰੀ ਲੈਣ, ਜ਼ਮੀਨ ਵਿਵਾਦਾਂ 'ਚ ਕਬਜ਼ੇ, ਨਸ਼ਾ ਤਸਕਰੀ ਸਮੇਤ ਕੁੱਲ 49 ਮਾਮਲੇ ਦਰਜ ਹਨ। ਪੁਲਸ ਇਨ੍ਹਾਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰ ਰਹੀ ਹੈ ਅਤੇ ਕਈ ਹੋਰ ਵਾਰਦਾਤਾਂ 'ਦੇ ਖੁਲਾਸੇ ਹੋਣ ਦੀ ਉਮੀਦ ਹੈ।
ਸਹੁਰੇ ਪੱਖ ਨੇ ਕਰ ਦਿੱਤਾ ਇੰਨਾ ਮਜਬੂਰ ਕਿ ਦੁਖੀ ਹੋ ਕੇ ਨੌਜਵਾਨ ਨੇ ਚੁੱਕ ਲਿਆ ਇਹ ਖੌਫਨਾਕ ਕਦਮ
NEXT STORY