ਸਿੱਖੀ ਦੀ ਚੜ੍ਹਦੀ ਕਲਾ ਲਈ ਆਖਰੀ ਸਾਹਾਂ ਤੱਕ ਕਾਰਜ ਕਰਦੇ ਰਹਾਂਗੇ : ਪਿੰ੍ਰਸ ਸ਼ਰੀਫਪੁਰਾ


You Are HerePunjab
Tuesday, March 21, 2017-4:57 AM

ਅੰਮ੍ਰਿਤਸਰ, (ਛੀਨਾ)- ਸ਼ੇਰ ਖਾਲਸਾ ਯੂਥ ਕਲੱਬ ਦਾ ਜਨਮ ਹੀ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕਰਨ ਲਈ ਹੋਇਆ ਹੈ। ਇਹ ਵਿਚਾਰ ਸ਼ੇਰ ਖਾਲਸਾ ਯੂਥ ਕਲੱਬ (ਰਜਿ.) ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਿੰ੍ਰਸ ਸ਼ਰੀਫਪੁਰਾ ਨੇ ਅੱਜ ਇਥੇ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਜਿਥੇ ਸਿੱਖ ਗੁਰੂਆਂ ਤੇ ਸ਼ਹੀਦ ਸਿੰਘਾਂ ਦੇ ਦਿਨ-ਤਿਉਹਾਰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ, ਉਥੇ ਸਿੱਖੀ ਤੋਂ ਬੇਮੁੱਖ ਹੋਣ ਵਾਲੇ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਮੁੜ ਸਿੱਖੀ ਸਰੂਪ 'ਚ ਸਜਾਉਣ ਲਈ ਵੀ ਅਹਿਮ ਯਤਨ ਕੀਤੇ ਜਾਂਦੇ ਹਨ।
ਪ੍ਰਿੰਸ ਸ਼ਰੀਫਪੁਰਾ ਨੇ ਕਿਹਾ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕਲੱਬ ਵੱਲੋਂ ਜੋ ਉਪਰਾਲੇ ਕੀਤੇ ਜਾਂਦੇ ਹਨ, ਉਨ੍ਹਾਂ ਦੀ ਸਫਲਤਾ ਵਾਸਤੇ ਸੰਗਤਾਂ ਵੱਲੋਂ ਵੀ ਭਰਪੂਰ ਸਮਰਥਨ ਮਿਲਦਾ ਹੈ, ਜਿਸ ਲਈ ਅਸੀਂ ਸਿੱਖ ਸੰਗਤ ਦੇ ਦਿਲੋਂ ਰਿਣੀ ਹਾਂ। ਉਨ੍ਹਾਂ ਕਿਹਾ ਕਿ ਆਖਰੀ ਸਾਹਾਂ ਤੱਕ ਸਿੱਖੀ ਦੀ ਚੜ੍ਹਦੀ ਕਲਾ ਲਈ ਨਿਰਸਵਾਰਥ ਕਾਰਜ ਕਰਦੇ ਰਹਾਂਗੇ।
ਇਸ ਸਮੇਂ ਕੁੰਵਰਬੀਰ ਸਿੰਘ ਸ਼ਰੀਫਪੁਰਾ, ਜਥੇ. ਜਸਪਾਲ ਸਿੰਘ ਪੁਤਲੀਘਰ, ਨਿਰਭੈ ਸਿੰਘ ਛੀਨਾ, ਸੁਖਵਿੰਦਰ ਸਿੰਘ ਵਿਸ਼ੂ, ਸੰਦੀਪ ਸਿੰਘ ਸੁਲਤਾਨਵਿੰਡ, ਬਲਵਿੰਦਰ ਸਿੰਘ ਸੰਧੂ, ਵਿਕਰਮਜੀਤ ਸਿੰਘ ਭੂਸ਼ਣਪੁਰਾ, ਸਰਬਦੀਪ ਸਿੰਘ ਸਾਬੀ, ਡਾ. ਅਜੇਪਾਲ ਸਿੰਘ, ਰੌਬਿਨ ਸਿੰਘ, ਧਰਮਜੀਤ ਸਿੰਘ ਢਿੱਲੋਂ ਤੇ ਹੋਰ ਵੀ ਆਗੂ ਹਾਜ਼ਰ ਸਨ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.