ਲੁਧਿਆਣਾ (ਪੰਕਜ) : ਹੇਅਰ ਸੈਲੂਨ ਦੀ ਆੜ 'ਚ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਨ ਵਾਲੇ ਦੋਸ਼ੀ ਦੁਕਾਨਦਾਰ ਨੂੰ ਸ਼ੇਰਪੁਰ ਪੁਲਸ ਨੇ ਗ੍ਰਿਫਤਾਰ ਕਰ ਕੇ 8 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ। ਚੌਕੀ ਇੰਚਾਰਜ ਰਿਚਾ ਨੇ ਦੱਸਿਆ ਕਿ ਦੋਸ਼ੀ ਸੁਰਿੰਦਰ ਕੁਮਾਰ ਢੰਡਾਰੀ ਇਲਾਕੇ 'ਚ ਹੇਅਰ ਸੈਲੂਨ ਚਲਾਉਂਦਾ ਸੀ। ਸੈਲੂਨ ਦੀ ਆੜ 'ਚ ਦੋਸ਼ੀ ਨਾਜਾਇਜ਼ ਸ਼ਰਾਬ ਦੀ ਖੇਪ ਮੰਗਵਾ ਕੇ ਉਸ ਨੂੰ ਮਹਿੰਗੇ ਮੁੱਲ 'ਤੇ ਅੱਗੇ ਪ੍ਰਵਾਸੀਆਂ ਨੂੰ ਵੇਚਦਾ ਸੀ। ਸੂਚਨਾ ਮਿਲਣ 'ਤੇ ਪੁਲਸ ਪਾਰਟੀ ਨੇ ਜਦ ਸੈਲੂਨ 'ਤੇ ਛਾਪੇਮਾਰੀ ਕੀਤੀ ਤਾਂ ਉਥੋਂ ਤਿੰਨ ਬੋਤਲਾਂ ਸ਼ਰਾਬ ਬਰਾਮਦ ਹੋਈ। ਸਖ਼ਤੀ ਨਾਲ ਪੁੱਛਣ 'ਤੇ ਦੋਸ਼ੀ ਨੇ ਆਪਣੇ ਘਰ 'ਚ ਲੁਕੋ ਕੇ ਰੱਖੀਆਂ 8 ਪੇਟੀਆਂ ਸ਼ਰਾਬ ਵੀ ਬਰਾਮਦ ਕਰਵਾ ਦਿੱਤੀ। ਚੌਕੀ ਇੰਚਾਰਜ ਨੇ ਦੱਸਿਆ ਕਿ ਦੋਸ਼ੀ 'ਤੇ ਪਹਿਲਾਂ ਵੀ ਸ਼ਰਾਬ ਸਮੱਗਲਿੰਗ ਦਾ ਮਾਮਲਾ ਦਰਜ ਹੋ ਚੁੱਕਾ ਹੈ।
ਘੱਟੋ-ਘੱਟ ਤਾਪਮਾਨ ਕਾਰਨ ਆਦਮਪੁਰ ਰਿਹਾ ਸਭ ਤੋਂ ਠੰਡਾ
NEXT STORY