ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਦੇ ਪਾਸ਼ ਇਲਾਕਿਆਂ 'ਚ ਇਕ ਤੋਂ ਬਾਅਦ ਇਕ ਲੁੱਟ-ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਗ੍ਰੀਨ ਐਵਨਿਊ 'ਚ ਇਕ ਔਰਤ ਤੇ ਬੱਚੇ ਨੂੰ ਜ਼ਖ਼ਮੀ ਕਰਕੇ ਪਰਸ ਖੋਹਣ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਸੀ ਕਿ ਕਸ਼ਮੀਰ ਐਵਨਿਊ 'ਚ ਵੀ ਇਕ ਔਰਤ ਲੁੱਟ ਦਾ ਸ਼ਿਕਾਰ ਹੋ ਗਈ। ਦਰਅਸਲ, ਅਨੂ ਗੁਪਤਾ ਨਾਂ ਦੀ ਔਰਤ ਸ਼ਾਪਿੰਗ ਕਰ ਕੇ ਸ਼ਾਮ ਨੂੰ ਘਰ ਪਰਤ ਰਹੀ ਸੀ। ਉਹ ਘਰ ਤੋਂ ਅਜੇ ਕੁਝ ਹੀ ਕਦਮ ਦੂਰ ਸੀ ਕਿ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਹਮਲਾ ਕਰ ਦਿੱਤਾ ਅਤੇ ਉਸਦਾ ਪਰਸ ਅਤੇ ਖਰੀਦਿਆ ਹੋਇਆ ਸਾਮਾਨ ਖੋਹ ਕੇ ਲੈ ਗਏ।
ਪੁਲਸ ਭਾਵੇਂ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲੈਣ ਦੀ ਗੱਲ ਕਹਿ ਰਹੀ ਹੈ ਪਰ ਇਨ੍ਹਾਂ ਘਟਨਾਵਾਂ ਨੇ ਸੁਰੱਖਿਆ ਵਿਵਸਥਾ 'ਤੇ ਸਵਾਲ ਜ਼ਰੂਰ ਖੜ੍ਹੇ ਕਰ ਦਿੱਤੇ ਹਨ।
ਲੁਧਿਆਣਾ 'ਚ ਛਾ ਗਈਆਂ 'ਜੁੜਵਾ ਭੈਣਾਂ', ਮਾਪਿਆਂ ਨੂੰ ਦਿੱਤੀ ਦੋਹਰੀ ਖੁਸ਼ੀ(ਤਸਵੀਰਾਂ)
NEXT STORY