ਗੁਰਦਾਸਪੁਰ-ਪੰਜਾਬ 'ਚ ਫੈਲ ਰਹੇ ਅੱਤਵਾਦ ਦੇ ਮਾਮਲੇ 'ਚ ਬੋਲਦਿਆਂ ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਹੈ ਕਿ ਪੰਜਾਬ ਨੂੰ ਅੱਤਵਾਦ ਤੋਂ ਬਚਾਉਣ ਦੀ ਲੋੜ ਹੈ ਕਿਉਂਕਿ ਆਈ. ਐੱਸ. ਆਈ. ਐੱਸ. ਵਰਗੇ ਅੱਤਵਾਦੀ ਸੰਗਠਨ ਦੀਆਂ ਏਜੰਸੀਆਂ ਦੀ ਨਜ਼ਰ ਇਸ 'ਤੇ ਪੈ ਚੁੱਕੀ ਹੈ।
ਦੀਨਾਨਗਰ ਪਹੁੰਚੇ ਮਨਿੰਦਰਜੀਤ ਸਿੰਘ ਬਿੱਟਾ ਨੇ ਯਾਕੂਬ ਮੈਮਨ ਦੀ ਫਾਂਸੀ ਬਾਰੇ ਬੋਲਦਿਆਂ ਕਿਹਾ ਕਿ ਜਿਹੜੀਆਂ ਵੀ ਪਾਰਟੀਆਂ ਮੈਮਨ ਦੀ ਫਾਂਸੀ 'ਤੇ ਰਾਜਨੀਤੀ ਕਰ ਰਹੀਆਂ ਹਨ, ਉਹ ਸਾਰੀਆਂ ਦੇਸ਼ ਧ੍ਰੋਹੀ ਹਨ। ਉਨ੍ਹਾਂ ਕਿਹਾ ਕਿ ਯਾਕੂਬ ਨੂੰ ਫਾਂਸੀ ਦੇਣ ਦਾ ਫੈਸਲਾ ਸੁਪਰੀਮ ਕੋਰਟ ਦਾ ਹੈ ਅਤੇ ਜੋ ਵੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਦਰਕਿਨਾਰ ਕਰਦਾ ਹੈ, ਉਸ 'ਤੇ ਦੇਸ਼ ਧਰੋਹ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।
ਜਲੰਧਰ 'ਚ ਚੱਲ ਰਹੇ ਕਿਡਨੀ ਕਾਂਡ ਦੇ ਮਾਮਲੇ 'ਚ ਹਸਪਤਾਲ 'ਚੋਂ ਮਿਲੇ ਅਹਿਮ ਰਿਕਾਰਡ
NEXT STORY