ਖੁਸ਼ੀ-ਖੁਸ਼ੀ ਚੱਲ ਰਹੇ ਵਿਆਹ 'ਚ ਬਰਾਤੀਆਂ ਨੇ ਕੀਤਾ ਖੂਨੀ ਕਾਂਡ, ਦੇਖਦੇ ਦੇਖਦੇ ਮਚ ਗਿਆ ਹੜਕੰਪ (ਤਸਵੀਰਾਂ)

You Are HerePunjab
Monday, March 20, 2017-7:25 PM

ਪੱਟੀ (ਬੇਅੰਤ)— ਪੱਟੀ ਨੇੜਲੇ ਭੱਗੂਪੁਰ ਵਿਖੇ ਸਥਿਤ ਮਹਿੰਦਰਾ ਪੈਲੇਸ 'ਚ ਇਕ ਵਿਆਹ ਸਮਾਗਮ ਦੌਰਾਨ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਡੀ. ਜੇ. ਬੰਦ ਕਰਵਾਉਣ 'ਤੇ ਹੋਈ ਤਕਰਾਰ 'ਚ ਵਿਆਹ ਵਾਲੀ ਲੜਕੀ ਦੇ ਚਾਚੇ ਦੇ ਢਿੱਡ ਵਿਚ ਇਕ ਵਿਅਕਤੀ ਵੱਲੋਂ ਕਿਰਚ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਐਤਵਾਰ ਨੂੰ ਮਹਿੰਦਰਾ ਪੈਲੇਸ ਵਿਖੇ ਵਿਆਹ ਦੇ ਸਮਾਗਮ ਦੌਰਾਨ ਡੀ. ਜੇ. 'ਤੇ ਭੰਗੜਾ ਪਾਉਣ 'ਤੇ ਇਨਾਮ ਦਿੱਤੇ ਜਾ ਰਹੇ ਸਨ, ਜਿਸ 'ਤੇ ਲੜਕੀ ਪਰਿਵਾਰ ਵੱਲੋਂ ਇਤਰਾਜ਼ ਜਤਾਇਆ ਗਿਆ ਤੇ ਡੀ. ਜੇ. ਬੰਦ ਕਰਵਾ ਦਿੱਤਾ ਗਿਆ।
ਜ਼ਖਮੀ ਵਿਅਕਤੀ ਗੁਰਜੰਟ ਸਿੰਘ ਨੇ ਸਿਵਲ ਹਸਪਤਾਲ ਪੱਟੀ ਵਿਖੇ ਦੱਸਿਆ ਕਿ ਨਸ਼ੇ ਵਿਚ ਧੁੱਤ ਬਰਾਤੀਆਂ ਵੱਲੋਂ ਤਕਰਾਰ ਕਰਨ ਉਪਰੰਤ ਗੱਲ ਇੰਨੀ ਵੱਧ ਗਈ ਕਿ ਲੜਕੇ ਵਾਲਿਆਂ ਦੇ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਪੇਟ ਵਿਚ ਤੇਜ਼ਧਾਰ ਕਿਰਚ ਮਾਰ ਦਿੱਤੀ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਘਟਨਾ ਸਬੰਧੀ ਪੁਲਸ ਥਾਣਾ ਸਦਰ ਮੁੱਖੀ ਦੇ ਹਰਜੀਤ ਸਿੰਘ ਨੇ ਕਿਹਾ ਕਿ ਜ਼ਖਮੀ ਵਿਅਕਤੀ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਕਾਨੂੰਨੀ ਕਾਰਵਾਈ ਕਰਕੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

About The Author

Gurminder Singh

Gurminder Singh is News Editor at Jagbani.

Popular News

!-- -->