ਹੁਸ਼ਿਆਰਪੁਰ : ਜ਼ਮੀਨ ਖਿਸਕਣ ਦੌਰਾਨ ਬੁੱਧਵਾਰ ਨੂੰ ਮਾਤਾ ਵੈਸ਼ਨੋ ਦੇਵੀ ਮੰਦਰ ਨੇੜੇ ਗੇਟ ਨੰਬਰ-2 ਨੇੜੇ ਸੁਰੱਖਿਆ 'ਚ ਤਾਇਨਾਤ ਸੀ. ਆਰ. ਪੀ. ਐੱਫ. ਦੇ ਜਵਾਨ ਹਰਵਿੰਦਰ ਸਿੰਘ ਦੀ ਮੌਤ ਹੋ ਗਈ, ਜਿਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਉਸ ਦੇ ਜੱਦੀ ਪਿੰਡ ਘਾਲੀਆ 'ਚ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਸ਼ਹੀਦ ਨੂੰ ਮੁੱਖ ਅਗਨੀ ਉਨ੍ਹਾਂ ਦੀ ਬੇਟੀ ਰਵਨੀਤ ਕੌਰ ਨੇ ਦਿੱਤੀ। ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਜੰਮੂ ਤੋਂ ਮਾਤਾ ਵੈਸ਼ਨੋ ਦੇਵੀ ਮੰਦਰ ਨੂੰ ਜਾਂਦੇ ਸਮੇਂ ਗੇਟ ਨੰਬਰ-2 ਨੇੜੇ ਹੋਈ ਬਾਰਸ਼ ਤੋਂ ਬਾਅਦ ਜ਼ਮੀਨ ਖਿਸਕ ਗਈ, ਜਿਸ ਕਾਰਨ ਉੱਥੇ ਸੁਰੱਖਿਆ 'ਚ ਖੜ੍ਹੇ ਜਵਾਨ ਹਰਵਿੰਦਰ ਸਿੰਘ ਹੇਠਾਂ ਦੱਬ ਗਏ। ਇਸ ਮੌਕੇ ਪ੍ਰਸ਼ਾਸਨ ਵਲੋਂ ਸਿਵਲ ਅਧਿਕਾਰੀਆਂ ਤੋਂ ਇਲਾਵਾ ਵਿਧਾਇਕਾ ਸੁਖਜੀਤ ਕੌਰ ਸਾਹੀ ਵੀ ਮੌਜੂਦ ਹੋਈ ਅਤੇ ਜਵਾਨ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ।
ਯੂ. ਪੀ. ਦੇ ਬਾਹਰੀ 'ਆਪ' ਨੇਤਾਵਾਂ ਨੇ ਪੰਜਾਬੀ ਨੇਤਾ ਛੋਟੇਪੁਰ ਖਿਲਾਫ ਸਾਜ਼ਿਸ਼ ਰਚੀ : ਅਮਰਿੰਦਰ
NEXT STORY