ਜਲੰਧਰ (ਅਮਿਤ) - ਪਿਮਸ ਮੈਡੀਕਲ ਕਾਲਜ ਨੂੰ ਡੋਨੇਟ ਹੋਣ ਵਾਲੀਆਂ ਡੈੱਡ ਬਾਡੀਜ਼ ਨੂੰ ਲੈ ਕੇ ਪਿਮਸ ਅਤੇ ਬਾਬਾ ਰਾਮ ਰਹੀਮ ਕੁਨੈਕਸ਼ਨ ਸਾਹਮਣੇ ਆਇਆ ਹੈ। ਜਿਸ ਵਿਚ ਪਿਮਸ ਨੂੰ ਅੱਜ ਤੱਕ ਮਿਲੀਆਂ ਡੈੱਡ ਬਾਡੀਜ਼ ਦਾ 30 ਫੀਸਦੀ ਹਿੱਸਾ ਸਿਰਫ ਡੇਰਾ ਪ੍ਰੇਮੀ ਪਰਿਵਾਰਾਂ ਨਾਲ ਸਬੰਧਿਤ ਹੈ। ਪਿਮਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਬਾ ਰਾਮ ਰਹੀਮ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਲੱਖਾਂ ਕਰੋੜਾਂ ਪੈਰੋਕਾਰਾਂ ਵਿਚੋਂ ਬਹੁਤ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਸੀ ਜਿਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਦਿਹਾਂਤ 'ਤੇ ਉਨ੍ਹਾਂ ਦੇ ਸਰੀਰ ਨੂੰ ਕਿਸੇ ਨਾ ਕਿਸੇ ਮੈਡੀਕਲ ਕਾਲਜ ਵਿਚ ਦਾਨ ਵਿਚ ਦੇ ਦਿੱਤਾ ਜਾਂਦਾ ਰਿਹਾ ਸੀ। ਇਸੇ ਕੜੀ ਵਿਚ ਜਲੰਧਰ ਦੇ ਪਿਮਸ ਮੈਡੀਕਲ ਕਾਲਜ ਨੂੰ ਵੀ ਸਾਲ 2011 ਤੋਂ ਲੈ ਕੇ ਹੁਣ ਤੱਕ ਕੁੱਲ ਦਾਨ ਦਿੱਤੀਆਂ ਗਈਆਂ 37 ਡੈੱਡ ਬਾਡੀਜ਼ ਵਿਚੋਂ 11 ਡੈੱਡ ਬਾਡੀਜ਼ ਡੇਰਾ ਪ੍ਰੇਮੀ ਪਰਿਵਾਰਾਂ ਨਾਲ ਸਬੰਧਿਤ ਹਨ।
ਸਬੰਧਿਤ ਵਿਭਾਗਾਂ ਤੋਂ ਪ੍ਰਮਿਸ਼ਨ ਅਤੇ ਜ਼ਰੂਰੀ ਦਸਤਾਵੇਜ਼ਾਂ ਨੂੰ ਪੂਰਾ ਕਰਨ ਸਬੰਧੀ ਜਕੋ-ਤੱਕੀ ਦੀ ਸਥਿਤੀ ਬਰਕਰਾਰ-ਪਿਮਸ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੈੱਡ ਬਾਡੀਜ਼ ਡੋਨੇਸ਼ਨ ਮਾਮਲੇ ਵਿਚ ਸਬੰਧਿਤ ਵਿਭਾਗਾਂ ਤੋਂ ਪ੍ਰਮਿਸ਼ਨ ਅਤੇ ਜ਼ਰੂਰੀ ਦਸਤਾਵੇਜ਼ਾਂ ਨੂੰ ਪੂਰਾ ਕਰਨ ਸਬੰਧੀ ਜਕੋ-ਤੱਕੀ ਦੀ ਸਥਿਤੀ ਬਰਕਰਾਰ ਹੈ ਅਤੇ ਇਸ ਦਾ ਪਤਾ ਸਿਰਫ ਡੂੰਘੀ ਜਾਂਚ ਪੜਤਾਲ ਵਿਚ ਹੀ ਲੱਗ ਸਕਦਾ ਹੈ ਕਿ ਮੈਡੀਕਲ ਕਾਲਜ ਵਲੋਂ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕੀਤੀ ਗਈ ਹੈ ਜਾਂ ਨਹੀਂ। ਜ਼ਿਆਦਾਤਰ ਮਾਮਲਿਆਂ ਵਿਚ ਪਿਮਸ ਵਲੋਂ ਸਾਦੇ ਕਾਗਜ਼ 'ਤੇ ਲਿਖੀ ਗਈ ਇਕ ਚਿੱਠੀ ਉਪਰ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਹਸਤਾਖਰ ਲਏ ਗਏ ਸਨ ਅਤੇ ਇਸ ਦੇ ਨਾਲ ਨਾ ਤਾਂ ਕੋਈ ਐਫੀਡੇਵਿਟ, ਡੈੱਥ ਸਰਟੀਫਿਕੇਟ, ਆਈ. ਡੀ. ਪਰੂਫ ਹੈ, ਸਗੋਂ ਸਬੰਧਿਤ ਵਿਭਾਗ ਨੂੰ ਦਿੱਤੀ ਗਈ ਸੂਚਨਾ ਦੀ ਜਾਣਕਾਰੀ, ਡੈੱਡ ਬਾਡੀਜ਼ ਡੋਨੇਸ਼ਨ ਨੂੰ ਲੈ ਕੇ ਲਈ ਗਈ ਪ੍ਰਮਿਸ਼ਨ ਆਦਿ ਦੀ ਕੋਈ ਕਾਪੀ ਨਹੀਂ ਲਗਾਈ ਗਈ ਹੈ। ਡੇਰਾ ਪ੍ਰੇਮੀ ਪਰਿਵਾਰਾਂ ਵਿਚੋਂ ਆਈਆਂ ਡੈੱਡ ਬਾਡੀਜ਼ ਵਿਚੋਂ ਸਿਰਫ ਇਕ ਡੈੱਡ ਬਾਡੀ ਦੇ ਨਾਲ ਪਰਿਵਾਰਿਕ ਮੈਂਬਰਾਂ ਵਲੋਂ ਨੋਟਰੀ ਅਟੈਸਟਡ ਐਫੀਡੇਵਿਟ ਲਗਾਇਆ ਗਿਆ ਹੈ ਪਰ ਇਸ ਐਫੀਡੇਵਿਟ ਨੂੰ ਧਿਆਨ ਨਾਲ ਪੜ੍ਹਨ 'ਤੇ ਇਸ ਵਿਚ ਬਹੁਤ ਵੱਡੀ ਕੋਹਾਤੀ ਦਾ ਪਤਾ ਲੱਗਦਾ ਹੈ। ਕਿਉਂਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵਲੋਂ ਆਪਣੇ ਮ੍ਰਿਤਕ ਪਿਤਾ ਦੀ ਮ੍ਰਿਤਕ ਦੇਹ ਨੂੰ ਰਾਮ ਰਹੀਮ ਦੀ ਪ੍ਰੇਰਣਾ ਨਾਲ ਪਿਮਸ ਮੈਡੀਕਲ ਨੂੰ ਦਾਨ ਦੇਣ ਸਬੰਧੀ ਗੱਲ ਕਹੀ ਗਈ ਹੈ। ਪਰ ਐਫੀਡੇਵਿਟ ਵਿਚ ਪਿਤਾ ਦੀ ਜਗ੍ਹਾ ਮਾਤਾ ਲਿਖਿਆ ਗਿਆ ਹੈ ਜਿਸ ਵੱਲ ਪਿਮਸ ਦੇ ਅਧਿਕਾਰੀਆਂ ਨੇ ਅੱਜ ਤੱਕ ਕੋਈ ਧਿਆਨ ਹੀ ਨਹੀਂ ਦਿੱਤਾ ਹੈ। ਇਸ ਮਾਮਲੇ ਵਿਚ ਇਕ ਹੋਰ ਗੱਲ ਹੈਰਾਨ ਕਰਨ ਵਾਲੀ ਹੈ ਕਿ ਲਗਭਗ ਸਾਰੀਆਂ ਡੈੱਡ ਬਾਡੀਜ਼ ਦੀ ਡੋਨੇਸ਼ਨ ਦੇ ਸਮੇਂ ਲਈ ਗਈ ਲੈਟਰ ਅੰਗਰੇਜ਼ੀ ਵਿਚ ਲਿਖੀ ਗਈ ਹੈ, ਜਦਕਿ ਉਸ ਦੇ ਉਪਰ ਹਸਤਾਖਰ ਕਰਨ ਵਾਲਿਆਂ ਦੇ ਸਾਈਨ ਪੰਜਾਬੀ ਵਿਚ ਹਨ। ਇੰਨਾ ਹੀ ਨਹੀਂ ਮ੍ਰਿਤਕ ਦੇ ਨਾਲ ਉਨ੍ਹਾਂ ਦਾ ਸਬੰਧ ਸਥਾਪਿਤ ਕਰਨ ਲਈ ਕਿਸੇ ਕਿਸਮ ਦੀ ਪਛਾਣ ਨੂੰ ਸਥਾਪਿਤ ਕਰਨ ਵਾਲੇ ਪਰੂਫ ਵੀ ਨਹੀਂ ਲਾਏ ਗਏ ਹਨ। ਜਿਸ ਕਾਰਨ ਸ਼ੱਕ ਪੈਦਾ ਹੋਣਾ ਸੰਭਾਵਿਕ ਹੈ। ਇੰਨਾ ਹੀ ਨਹੀਂ, ਡੈੱਡ ਬਾਡੀਜ਼ ਡੋਨੇਸ਼ਨ ਲੈਟਰ ਵਿਚ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਕੋਈ ਫੋਨ ਨੰਬਰ ਤੱਕ ਨਹੀਂ ਦਿੱਤਾ ਗਿਆ ਹੈ।
ਖਰਾਬ ਡੈੱਡ ਬਾਡੀਜ਼ ਨੂੰ ਪਿਮਸ ਵਿਚ ਖਾਲੀ ਜਗ੍ਹਾ 'ਤੇ ਦਬਾਉਣ ਦੀ ਚਰਚਾ
ਪਿਮਸ ਮੈਡੀਕਲ ਕਾਲਜ ਨੂੰ ਦਾਨ ਵਿਚ ਮਿਲੀ ਡੈੱਡ ਬਾਡੀਜ਼ ਦੇ ਖਰਾਬ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਸਾੜਨ ਦੀ ਜਗ੍ਹਾ ਪਿਮਸ ਦੇ ਪਿੱਛੇ ਖਾਲੀ ਪਈ ਜਗ੍ਹਾ ਵਿਚ ਦਬਾਉਣ ਦੀ ਵੀ ਚਰਚਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਮਸ ਮੈਨੇਜਮੈਂਟ ਵਲੋਂ ਇਸ ਤਰ੍ਹਾਂ ਡੈੱਡ ਬਾਡੀਜ਼ ਨੂੰ ਦਬਾਉਣ ਦੀ ਕਿਸੇ ਵਿਭਾਗ ਨੂੰ ਕੋਈ ਸੂਚਨਾ ਪ੍ਰਦਾਨ ਨਹੀਂ ਕੀਤੀ ਜਾ ਰਹੀ ਹੈ। ਇਹ ਵੀ ਦੱਸਣ ਲਾਇਕ ਹੈ ਕਿ ਜਨਵਰੀ 2013 ਵਿਚ ਪਿਮਸ ਦੇ ਬਾਹਰ ਪਏ ਕੂੜਾ ਡੰਪ ਵਿਚੋਂ ਕਿਸੇ ਵਿਅਕਤੀ ਦੀ ਲੱਤ ਮਿਲੀ ਸੀ। ਜਿਸ ਦੇ ਬਾਅਦ ਪ੍ਰਦੂਸ਼ਣ ਕੰਟ੍ਰੋਲ ਬੋਰਡ ਵਲੋਂ ਕੀਤੀ ਗਈ ਰੇਡ ਵਿਚ ਪਿਮਸ ਦੇ ਅੰਦਰ ਭਾਰੀ ਕੋਤਾਹੀਆਂ ਪਾਈਆਂ ਗਈਆਂ ਸਨ।
ਪਿਮਸ ਮੈਨੇਜਮੈਂਟ ਵਲੋਂ ਗੱਡੀ ਭੇਜ ਕੇ ਮੰਗਵਾਈਆਂ ਜਾਂਦੀਆਂ ਹਨ ਡੈੱਡ ਬਾਡੀਜ਼
ਪਿਮਸ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਮਸ ਮੈਨੇਜਮੈਂਟ ਵਲੋਂ ਆਪਣੀ ਗੱਡੀ ਆਪਣੇ ਡੈਜ਼ੀਗਨੇਟਿਡ ਸੁਪਰਵਾਈਜ਼ਰ ਨੂੰ ਨਿੱਜੀ ਤੌਰ 'ਤੇ ਭੇਜ ਕੇ ਜ਼ਿਲੇ ਦੇ ਬਾਹਰੋਂ ਵੀ ਡੈੱਡ ਬਾਡੀਜ਼ ਮੰਗਵਾਈਆਂ ਜਾਂਦੀਆਂ ਰਹੀਆਂ ਹਨ। ਜਿਸ ਦੇ ਲਈ ਆਪਣੇ ਲੈਟਰ ਹੈੱਡ 'ਤੇ ਬਾਕਾਇਦਾ ਤੌਰ 'ਤੇ ਇਕ ਅਥਾਰਿਟੀ ਲੈਟਰ ਕਮ- ਟ੍ਰਾਂਸਪੋਟੇਸ਼ਨ ਸਰਟੀਫਿਕੇਟ ਦੇ ਕੇ ਡੈੱਡ ਬਾਡੀਜ਼ ਜਲੰਧਰ ਮੰਗਵਾਈ ਜਾਂਦੀ ਸੀ ਪਰ ਇਸ ਪੂਰੀ ਪ੍ਰਕਿਰਿਆ ਦੇ ਅੰਦਰ ਕਾਨੂੰਨੀ ਪ੍ਰਕਿਰਿਆ ਦੀ ਸਹੀ ਢੰਗ ਨਾਲ ਪਾਲਣਾ ਕਰਨ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ, ਕਿਉਂਕਿ ਪਿਮਸ ਵਿਚ ਲਿਆਂਦੀਆਂ ਗਈਆਂ ਡੈੱਡ ਬਾਡੀਜ਼ ਦੇ ਨਾਲ ਜ਼ਰੂਰੀ ਦਸਤਾਵੇਜ਼ਾਂ ਦੀ ਕਮੀ ਨੂੰ ਲੈ ਕੇ ਵੀ ਚਰਚਾ ਹੈ।
ਪੀ. ਐੱਸ. ਯੂ. ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ
NEXT STORY