...ਤੇ ਮਸ਼ਹੂਰ ਬਾਲੀਵੁੱਡ ਸਿੰਗਰ ਮੀਕਾ ਸਿੰਘ ਕਰਨਗੇ ਸਰਬਜੀਤ ਦੀ ਬੇਟੀ ਦਾ ਵਿਆਹ (ਤਸਵੀਰਾਂ)

You Are HerePunjab
Saturday, May 21, 2016-4:32 PM
ਅੰਮ੍ਰਿਤਸਰ : ਪਾਕਿਸਤਾਨ ਦੀ ਜੇਲ 'ਚ ਦਮ ਤੋੜਨ ਵਾਲੇ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਧੀ ਪੂਨਮ ਦਾ ਵਿਆਹ ਕਰਨ ਦੀ ਸਾਰੀ ਜ਼ਿੰਮੇਵਾਰੀ ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਨੇ ਲਈ ਹੈ। ਜਾਣਕਾਰੀ ਮੁਤਾਬਕ ਫਿਲਮ 'ਸਰਬਜੀਤ' 20 ਮਈ ਨੂੰ ਰਿਲੀਜ਼ ਹੋ ਗਈ ਪਰ ਰਿਲੀਜ਼ ਹੋਣ ਤੋਂ ਪਹਿਲਾਂ ਇਸ ਦੀ ਪ੍ਰਮੋਸ਼ਨ ਲਈ ਐਸ਼ਵਰਿਆ ਰਾਏ, ਰਣਦੀਪ ਹੁੱਡਾ ਅਤੇ ਦਲਬੀਰ ਕੌਰ ਵਇਕ ਰਿਐਲਟੀ ਸ਼ੋਅ 'ਚ ਪੁੱਜੇ ਸਨ।
ਇਸ ਰਿਐਲਿਟੀ ਸ਼ੋਅ 'ਚ ਮੀਕਾ ਸਿੰਘ ਨੇ ਦਲਬੀਰ ਕੌਰ ਨਾਲ ਵਾਅਦਾ ਕੀਤਾ ਕਿ ਉਹ ਪਰੇਸ਼ਾਨ ਨਾ ਹੋਣ ਕਿਉਂਕਿ ਉਹ ਸਰਬਜੀਤ ਦੀ ਧੀ ਪੂਨਮ ਦੇ ਵਿਆਹ ਦਾ ਸਾਰਾ ਖਰਚਾ ਚੁੱਕਣਗੇ। ਇਹ ਸੁਣ ਕੇ ਦਲਬੀਰ ਕੌਰ ਕਾਫੀ ਖੁਸ਼ ਹੋਈ। ਮੀਕਾ ਨੇ ਕਿਹਾ ਕਿ ਜੇਕਰ ਕਿਸੇ ਤਰੀਕੇ ਉਹ ਇਸ ਪਰਿਵਾਰ ਦੀ ਮਦਦ ਕਰ ਸਕਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਵੇਗੀ।
ਜ਼ਿਕਰਯੋਗ ਹੈ ਕਿ ਤਰਨਤਾਰਨ ਜ਼ਿਲੇ ਦੇ ਭਿਖੀਵਿੰਡ ਪਿੰਡ ਦਾ ਰਹਿਣ ਵਾਲਾ ਸਰਬਜੀਤ ਸਿੰਘ 1990 'ਚ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ, ਜਿਸ ਤੋਂ ਬਾਅਦ ਪਾਕਿਸਤਾਨ ਦੀ ਸਰਕਾਰ ਨੇ 1991 'ਚ ਹੋਏ ਬੰਬ ਧਮਾਕਿਆਂ ਦੇ ਦੋਸ਼ 'ਚ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ। ਸਾਲ 2013 'ਚ ਲਾਹੌਰ ਦੀ ਕੋਟ ਲਖਪਤ ਜੇਲ 'ਚ 6 ਕੈਦੀਆਂ ਨੇ ਸਰਬਜੀਤ ਸਿੰਘ 'ਤੇ ਇੱਟਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਹਸਪਤਾਲ 'ਚ ਇਲਾਜ ਦੌਰਾਨ ਸਰਬਜੀਤ ਦੀ ਮੌਤ ਹੋ ਗਈ ਸੀ।

About The Author

Babita Marhas

Babita Marhas is News Editor at Jagbani.

Popular News

!-- -->