ਮਿੰਨੀ ਬੱਸ ਆਪ੍ਰੇਟਰ ਵਰਕਰਜ਼ ਯੂਨੀਅਨ ਦੀ ਮੀਟਿੰਗ

You Are HerePunjab
Tuesday, March 21, 2017-5:02 AM

ਅੰਮ੍ਰਿਤਸਰ, (ਛੀਨਾ)- ਮਿੰਨੀ ਬੱਸ ਆਪ੍ਰੇਟਰ ਵਰਕਰਜ਼ ਯੂਨੀਅਨ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਬਲਦੇਵ ਸਿੰਘ ਬੱਬੂ ਦੀ ਅਗਵਾਈ ਹੇਠ ਸਥਾਨਕ ਬੱਸ ਸਟੈਂਡ ਵਿਖੇ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੂੰ ਮੁੱਖ ਸੰਸਦੀ ਸਕੱਤਰ ਨਿਯੁਕਤ ਕਰ ਕੇ ਮਾਝੇ ਦੇ ਲੋਕਾਂ ਨੂੰ ਭਾਰੀ ਮਾਣ ਬਖਸ਼ਿਆ ਹੈ।
ਇਸ ਮੌਕੇ ਪ੍ਰਧਾਨ ਬੱਬੂ ਨੇ ਕਿਹਾ ਕਿ ਮਿੰਨੀ ਬੱਸ ਆਪ੍ਰੇਟਰਾਂ ਨੂੰ ਕਾਂਗਰਸ ਸਰਕਾਰ ਤੋਂ ਪੂਰੀ ਆਸ ਹੈ ਕਿ ਉਹ ਸਾਡੇ ਇਸ ਕਾਰੋਬਾਰ ਨੂੰ ਬਚਾਉਣ ਲਈ ਪੂਰੀ ਸੰਜੀਦਗੀ ਨਾਲ ਕੋਈ ਠੋਸ ਹੱਲ ਜ਼ਰੂਰ ਕੱਢੇਗੀ। ਉਕਤ ਆਗੂਆਂ ਨੇ ਕਾਂਗਰਸ ਸਰਕਾਰ ਵੱਲੋਂ ਲੋਕ ਹਿੱਤਾਂ ਵਾਸਤੇ ਲਏ ਜਾ ਰਹੇ ਫੈਸਲਿਆਂ ਦੀ ਵੀ ਜ਼ੋਰਦਾਰ ਸ਼ਬਦਾਂ 'ਚ ਸ਼ਲਾਘਾ ਕੀਤੀ।
ਇਸ ਸਮੇਂ ਚੇਅਰਮੈਨ ਜਗਦੀਸ਼ ਸਿੰਘ ਵਡਾਲਾ, ਹੈਪੀ ਮਾਨ, ਹਰਜੀਤ ਸਿੰਘ ਝਬਾਲ, ਸੁਖਵਿੰਦਰ ਸਿੰਘ ਸੁੱਖੀ, ਮੇਜਰ ਸਿੰਘ ਚੋਗਾਵਾਂ, ਸੋਨੂੰ ਨਿਸ਼ਾਂਤ, ਕੁਲਦੀਪ ਸਿੰਘ ਝੰਜੋਟੀ, ਗੁਰਚਰਨ ਸਿੰਘ ਸੈਕਟਰੀ, ਜਸਪਿੰਦਰ ਸਿੰਘ ਪਾਂਧਾ, ਚਮਕੌਰ ਸਿੰਘ, ਜਸਵਾਲ ਸਿੰਘ ਗਿੱਲ, ਜਸਵੰਤ ਸਿੰਘ ਬੁੱਟਰ, ਸਰਦੂਲ ਸਿੰਘ ਦੋਧੀ, ਗੁਰਜੀਤ ਸਿੰਘ ਮਜੀਠਾ, ਦਵਿੰਦਰ ਸਿੰਘ ਸਚਦੇਵਾ, ਕੇਵਲ ਸਿੰਘ ਢੱਡੇ, ਲਾਲੀ ਵਰਪਾਲ, ਸਰਬਜੀਤ ਸਿੰਘ ਤਰਸਿੱਕਾ, ਸ਼ਮਸ਼ੇਰ ਸਿੰਘ ਤੇ ਹੋਰ ਆਪ੍ਰੇਟਰ ਅਤੇ ਵਰਕਰ ਵੀ ਹਾਜ਼ਰ ਸਨ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.