ਜਲਾਲਾਬਾਦ (ਨਿਖੰਜ) : ਥਾਣਾ ਸਿਟੀ ਦੀ ਪੁਲਸ ਨੇ ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਤਹਿਤ 3 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਆਈ ਬਲਕਾਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਲੜਕੀ (17) ਵਾਰਡ ਨੰਬਰ 3 ਗਾਂਧੀ ਨਗਰ ਜਲਾਲਾਬਾਦ ਮੁਤਾਬਕ ਮਿਤੀ 22 ਅਪ੍ਰੈਲ ਦੀ ਦੁਪਹਿਰ ਨੂੰ ਇਕ ਲੜਕਾ ਸੁਰਿੰਦਰ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਜਲਾਲਾਬਾਦ ਅਤੇ ਜਸਵਿੰਦਰ ਸਿੰਘ ਉਨ੍ਹਾਂ ਦੇ ਘਰ ਆ ਗਏ ਅਤੇ ਕਹਿਣ ਲੱਗੇ ਕਿ ਤੈਨੂੰ ਸੰਦੀਪ ਸਿੰਘ ਨੇ ਘਰ ਬੁਲਾਇਆ ਹੈ। ਏ.ਐਸ.ਆਈ ਬਲਕਾਰ ਸਿੰਘ ਨੇ ਅੱਗੇ ਦੱਸਿਆ ਕਿ ਪੀੜਤ ਲੜਕੀ ਦਾ ਸੰਦੀਪ ਸਿੰਘ ਦੇ ਘਰ ਕਾਫੀ ਆਉਣਾ ਜਾਣਾ ਸੀ ਜਿਸ ਕਰਕੇ ਉਹ ਉਨ੍ਹਾਂ ਦੇ ਨਾਲ ਸੰਦੀਪ ਸਿੰਘ ਦੇ ਘਰ ਚੱਲੀ ਗਈ ਤੇ ਉਕਤ ਦੋਵਾਂ ਨੇ ਸੰਦੀਪ ਦੇ ਘਰ ਨੂੰ ਬਾਹਰੋ ਕੁੰਡਾ ਲਗਾ ਦਿੱਤਾ। ਜਦੋਂ ਲੜਕੀ ਨੇ ਅੰਦਰ ਜਾ ਕੇ ਵੇਖਿਆ ਤਾਂ ਸੰਦੀਪ ਸਿੰਘ ਘਰ ਵਿਚ ਇੱਕਲਾ ਸੀ ਜਿਸ ਤੋਂ ਬਾਅਦ ਉਕਤ ਨੇ ਉਸ ਨਾਲ ਜ਼ਬਰ ਜਨਾਹ ਕੀਤਾ।
ਪੁਲਸ ਨੇ ਪੀੜਤ ਲੜਕੀ ਦੇ ਬਿਆਨ ਦਰਜ ਕਰਕੇ ਸੰਦੀਪ ਸਿੰਘ ਊਰਫ ਸੋਨੂੰ ਪੁੱਤਰ ਗੁਰਦਿਆਲ ਸਿੰਘ ਵਾਸੀ ਜਲਾਲਾਬਾਦ, ਸੁਰਿੰਦਰ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਜਲਾਲਾਬਾਦ, ਜਸਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਜਲਾਲਾਬਾਦ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ 'ਚ ਨਾਮਜ਼ਾਦ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ।
ਮਿਡ-ਡੇ-ਮੀਲ ਕੁੱਕਾਂ ਨੂੰ ਮਿਨੀਅਮ ਸਕੇਲ ਦੇਣ ਦਾ ਵਾਅਦਾ ਪੂਰੇ ਕਰੇ ਸਰਕਾਰ : ਚਿੰਡਾਲੀਆ
NEXT STORY