ਬਟਾਲਾ, (ਬੇਰੀ)- ਥਾਣਾ ਸਿਟੀ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ 2.25 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਮੋਹਣ ਸਿੰਘ ਨੇ ਦੱਸਿਆ ਕਿ ਵਿਸ਼ਾਲ ਪੁੱਤਰ ਵਿਜੇ ਕੁਮਾਰ ਵਾਸੀ ਮੁਹੱਲਾ ਖੰਡਾ ਖੋਲਾ ਨੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਧੀਰਜ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਗਿੱਲ ਕਾਲੋਨੀ ਬਟਾਲਾ ਨੇ ਉਸ ਕੋਲੋਂ 2 ਲੱਖ 25 ਹਜ਼ਾਰ ਰੁਪਏ ਸਿੰਗਾਪੁਰ ਵਿਚ ਕੰਪਿਊਟਰ ਆਪ੍ਰੇਟਰ ਦੀ ਨੌਕਰੀ ਦਿਵਾਉਣ ਬਦਲੇ ਲਏ ਸੀ ਪਰ ਸਿੰਗਾਪੁਰ ਜਾ ਕੇ ਨੌਕਰੀ ਨਹੀਂ ਮਿਲੀ ਕਿਉਂਕਿ ਉਕਤ ਵਿਅਕਤੀ ਨੇ ਆਪਣੇ ਕੋਲੋਂ ਹੀ ਪੰਨੂੰ ਯੂਨੀਵਰਸਿਟੀ ਦਾ ਜਾਅਲੀ ਸਰਟੀਫਿਕੇਟ ਤਿਆਰ ਕਰ ਕੇ ਕਾਗਜ਼ਾਂ ਨਾਲ ਲਾਇਆ ਹੋਇਆ ਸੀ, ਜਿਸ ਨਾਲ ਉਸ ਦਾ ਵੀਜ਼ਾ ਰੱਦ ਹੋ ਗਿਆ। ਏ. ਐੱਸ. ਆਈ. ਮੋਹਣ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਵਿਚ ਧੀਰਜ ਕੁਮਾਰ ਦੇ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ।
ਅਮਰਿੰਦਰ ਮਿਲੇ ਜੇਤਲੀ ਨੂੰ, ਕਿਸਾਨਾਂ ਦੇ 6000 ਕਰੋੜ ਰੁਪਏ ਦੇ ਬੈਂਕ ਕਰਜ਼ਿਆਂ ਦਾ ਨਿਪਟਾਰਾ ਕਰਨ ਦਾ ਮੁੱਦਾ ਉਠਾਇਆ
NEXT STORY