ਕਪੂਰਥਲਾ (ਭੂਸ਼ਣ)-15 ਅਗਸਤ ਨੂੰ ਦੇਸ਼ ਭਰ ਵਿਚ ਮਨਾਏ ਜਾਣ ਵਾਲੇ ਆਜ਼ਾਦੀ ਦਿਵਸ ਨੂੰ ਲੈ ਕੇ ਖੁਫੀਆ ਤੰਤਰ ਵਲੋਂ ਅੱਤਵਾਦੀ ਵਾਰਦਾਤਾਂ ਨੂੰ ਲੈ ਕੇ ਜਾਰੀ ਕੀਤੇ ਗਏ ਅਲਰਟ ਨੂੰ ਵੇਖਦੇ ਹੋਏ ਪੰਜਾਬ ਪੁਲਸ ਵਲੋਂ ਸੂਬੇ ਭਰ ਵਿਚ ਚਲਾਈ ਜਾ ਰਹੀ ਚੈਕਿੰਗ ਮੁਹਿੰਮ ਦੇ ਤਹਿਤ ਟ੍ਰੈਫਿਕ ਪੁਲਸ ਕਪੂਰਥਲਾ ਵਾਹਨ ਐਪ ਸਾਫਟਵੇਅਰ ਦੀ ਮਦਦ ਨਾਲ 56 ਗੱਡੀਆਂ ਦੀ ਚੈਕਿੰਗ ਕੀਤੀ ਗਈ। ਜਿਸ ਦੌਰਾਨ ਜਿਥੇ ਸਾਰੀਆਂ ਗੱਡੀਆਂ ਦੀ ਤਲਾਸ਼ੀ ਲਈ ਗਈ, ਉਥੇ ਹੀ ਮੁਖ ਬੱਸ ਸਟੈਂਡ ਖੇਤਰ ਵਿਚ ਘੁੰਮਣ ਵਾਲੇ ਵੱਡੀ ਗਿਣਤੀ ਵਿਚ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਤੋਂ ਪੁੱਛਗਿਛ ਕੀਤੀ ਗਈ।
ਵਾਹਨ ਐਪ ਸਾਫਟਵੇਅਰ ਦੀ ਮਦਦ ਨਾਲ ਕੀਤੀ ਲੱਗਜ਼ਰੀ ਕਾਰਾਂ ਦੀ ਚੈਕਿੰਗ
ਬੀਤੇ ਦਿਨੀਂ ਹੀ ਪੰਜਾਬ ਪੁਲਸ ਨੂੰ ਸੂਬੇ ਭਰ ਵਿਚ ਘੁੰਮਣ ਵਾਲੇ ਵਾਹਨਾਂ 'ਤੇ ਜਾਅਲੀ ਨੰਬਰ ਪਲੇਟ ਲਗਾ ਕੇ ਖਤਰਨਾਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਨੂੰ ਫੜਨ ਲਈ ਅਲਾਟ ਕੀਤੇ ਗਏ ਵਾਹਨ ਐਪ ਸਾਫਟਵੇਅਰ ਦੀ ਮਦਦ ਨਾਲ ਟ੍ਰੈਫਿਕ ਪੁਲਸ ਕਪੂਰਥਲਾ ਦੇ ਇਨਚਾਰਜ ਦਰਸ਼ਨ ਲਾਲ ਸ਼ਰਮਾ ਨੇ ਸ਼ਹਿਰ ਦੇ ਡੀ. ਸੀ. ਚੌਕ, ਜਲੰਧਰ-ਮਾਰਗ ਕਰਤਾਰਪੁਰ ਮਾਰਗ ਤੇ ਸੁਲਤਾਨਪੁਰ ਲੋਧੀ ਮਾਰਗ 'ਤੇ 56 ਗੱਡੀਆਂ ਨੂੰ ਰੋਕ ਕੇ ਜਿਥੇ ਉਨ੍ਹਾਂ 'ਤੇ ਸਵਾਰ ਲੋਕਾਂ ਦੇ ਨਾਮ ਅਤੇ ਪਤੇ ਪੁੱਛੇ, ਉਥੇ ਹੀ ਇਨ੍ਹਾਂ ਗੱਡੀਆਂ ਦੇ ਨੰਬਰਾਂ ਦੀ ਵਾਹਨ ਐਪ ਵਿਚ ਜਾਂਚ ਕੀਤੀ ਗਈ।
ਮੁੱਖ ਬੱਸ ਸਟੈਂਡ ਖੇਤਰ 'ਚ ਮੁਸਾਫਿਰ ਬੱਸਾਂ ਦੀ ਵੀ ਲਈ ਤਲਾਸ਼ੀ
ਆਜ਼ਾਦੀ ਦਿਵਸ ਨੂੰ ਵੇਖਦੇ ਹੋਏ ਟ੍ਰੈਫਿਕ ਪੁਲਸ ਨੇ ਮਹਿਲਾ ਪੁਲਸ ਦੀ ਮਦਦ ਨਾਲ ਮੁੱਖ ਬੱਸ ਸਟੈਂਡ ਵਿਚ ਪਹੁੰਚ ਵੱਡੀ ਗਿਣਤੀ ਵਿਚ ਮੁਸਾਫਿਰ ਦੀ ਤਲਾਸ਼ੀ ਲਈ, ਜਿਸ ਦੌਰਾਨ ਬੱਸ ਸਟੈਂਡ ਖੇਤਰ ਵਿਚ ਮੁਸਾਫਿਰਾਂ ਦੇ ਸਾਮਾਨ ਦੀ ਵੀ ਸਰਚ ਕੀਤੀ ਗਈ। ਇਸ ਪੂਰੀ ਚੈਕਿੰਗ ਮੁਹਿੰਮ ਦੇ ਦੌਰਾਨ ਬੱਸ ਸਟੈਂਡ ਖੇਤਰ ਵਿਚ ਘੁੰਮਣ ਵਾਲੇ 20-25 ਸ਼ੱਕੀ ਨੌਜਵਾਨਾਂ ਨੂੰੰ ਰਾਊਂਡਅਪ ਕਰਕੇ ਉਨ੍ਹਾਂ ਤੋਂ ਪੁੱਛਗਿਛ ਕੀਤੀ ਗਈ।
ਕੀ ਹੁੰਦਾ ਹੈ ਵਾਹਨ ਐਪ ਸਾਫਟਵੇਅਰ
ਵਾਹਨ ਐਪ ਸਾਫਟਵੇਅਰ ਇਕ ਅਜਿਹਾ ਤਕਨੀਕੀ ਸਾਫਟਵੇਅਰ ਹੈ, ਜਿਸਨੂੰ ਕਿਸੇ ਵੀ ਕੰੰਪਿਊਟਰ ਜਾਂ ਮੋਬਾਇਲ ਫੋਨ ਵਿਚ ਅਪਲੋਡ ਕੀਤਾ ਜਾ ਸਕਦਾ ਹੈ। ਹੁਣ ਇਸ ਸਾਫਟਵੇਅਰ ਨੂੰ ਪੰਜਾਬ ਦੇ ਸਾਰੇ ਥਾਣਾ ਖੇਤਰਾਂ ਅਤੇ ਟ੍ਰੈਫਿਕ ਪੁਲਸ ਨੂੰ ਅਲਾਟ ਕੀਤਾ ਗਿਆ ਹੈ, ਤਾਂਕਿ ਕਿਸੇ ਵੀ ਵਾਹਨ ਦੀ ਤਲਾਸ਼ੀ ਦੇ ਦੌਰਾਨ ਉਸ ਵਿਚ ਵਾਹਨ ਦਾ ਨੰਬਰ ਭਰ ਕਰਕੇ ਵਾਹਨ ਦੇ ਅਸਲੀ ਮਾਲਕ ਦੀ ਅਸਲੀ ਪਛਾਣ ਕੀਤੀ ਜਾ ਸਕੇ। ਇਸ ਆਧੁਨਿਕ ਸਾਫਟਵੇਅਰ ਦੀ ਮਦਦ ਨਾਲ ਪੰਜਾਬ ਪੁਲਸ ਪਿਛਲੇ ਦਿਨਾਂ ਦੇ ਦੌਰਾਨ ਚੋਰੀ ਦੀਆਂ ਕਈ ਗੱਡੀਆਂ ਬਰਾਮਦ ਕਰ ਚੁੱਕੀ ਹੈ।
ਕਿਸਾਨ ਦੀ ਦਰਦਨਾਕ ਮੌਤ 'ਤੇ ਪਿਘਲਿਆ ਆਸਟ੍ਰੇਲੀਆ ਰਹਿੰਦੇ ਪੰਜਾਬੀ ਦਾ ਦਿਲ, ਭੇਜੀ ਮਦਦ
NEXT STORY