ਮੋਹਾਲੀ ਕਤਲ ਕਾਂਡ 'ਚ ਇਹ ਕੀ ਕਰ ਰਹੀ ਹੈ ਪੰਜਾਬ ਪੁਲਸ!

You Are HerePunjab
Monday, March 20, 2017-6:25 PM

ਮੋਹਾਲੀ : ਮੋਹਾਲੀ ਦੇ ਫੇਸ-3 'ਚ ਹੋਏ ਏਕਮ ਸਿੰਘ ਢਿੱਲੋਂ ਦੇ ਕਤਲ ਕਾਂਡ ਵਿਚ ਪੁਲਸ ਦੀ ਕਾਰਵਾਈ ਸਵਾਲਾਂ ਦੇ ਘੇਰੇ ਵਿਚ ਖੜੀ ਦਿਖਾਈ ਦੇ ਰਹੀ ਹੈ। ਏਕਮ ਸਿੰਘ ਦੇ ਪਿਤਾ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਦੀ ਨੂੰਹ ਸੀਰਤ ਕੌਰ ਦੇ ਨਿਮਰਦੀਪ ਨਾਲ ਨਾਜਾਇਜ਼ ਸੰਬੰਧ ਸਨ। ਨਿਮਰਦੀਪ ਦੀ ਪੁਲਸ ਵਿਭਾਗ ਵਿਚ ਚੰਗੀ ਜਾਣ ਪਛਾਣ ਹੈ, ਇਸ ਲਈ ਪੁਲਸ ਵੀ ਕਾਰਵਾਈ ਕਰਨ ਵਿਚ ਢਿੱਲਾ ਰਵੱਈਆ ਅਪਨਾ ਰਹੀ ਹੈ।
ਪੁਲਸ 'ਤੇ ਲੱਗ ਰਹੇ ਇਹ ਦੋਸ਼ ਬੇਹੱਦ ਗੰਭੀਰ ਹਨ। ਲਿਹਾਜ਼ਾ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਪੁਲਸ ਦੋਸ਼ੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ ਕਰ ਰਹੀ ਹੈ।
ਪੀੜਤ ਪਰਿਵਾਰ ਨੇ ਇਨਸਾਫ ਦੀ ਆਸ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਦੀ ਮੰਗ ਰੱਖੀ ਹੈ। ਮ੍ਰਿਤਕ ਦੇ ਪਿਤਾ ਜਸਪਾਲ ਸਿੰਘ ਮੁਤਾਬਕ ਨਿਮਰਦੀਪ ਅਤੇ ਹੋਰ ਦੋਸ਼ੀਆਂ ਖਿਲਾਫ ਜਦੋਂ ਤਕ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤਕ ਮ੍ਰਿਤਕ ਏਕਮ ਸਿੰਘ ਦਾ ਸਸਕਾਰ ਨਹੀਂ ਕੀਤਾ ਜਾਵੇਗਾ।

About The Author

Gurminder Singh

Gurminder Singh is News Editor at Jagbani.