ਕਪੂਰਥਲਾ, (ਮਲਹੋਤਰਾ)- ਸਥਾਨਕ ਮੁਹੱਲਾ ਕਿਲੇਵਾਲਾ ਦੇ ਵਾਸੀਆਂ ਦੀ ਇਕ ਮੀਟਿੰਗ ਦਾ ਆਯੋਜਨ ਜਤਿੰਦਰ ਸਿੰਘ ਦੀ ਪ੍ਰਧਾਨਗੀ 'ਚ ਕੀਤਾ ਗਿਆ, ਜਿਸ 'ਚ ਲਗਾਤਾਰ ਸੀਵਰੇਜ ਦੇ ਪਾਣੀ ਨਾਲ ਦੂਸ਼ਿਤ ਹੋ ਰਹੇ ਵਾਤਾਵਰਣ 'ਤੇ ਵਿਚਾਰ -ਵਟਾਂਦਰਾ ਕੀਤਾ ਗਿਆ। ਜਤਿੰਦਰ ਸਿੰਘ ਨੇ ਦੱਸਿਆ ਕਿ ਪੂਰੇ ਖੇਤਰ ਦਾ ਸੀਵਰੇਜ ਕਾਫੀ ਸਮੇਂ ਤੋਂ ਬੰਦ ਪਿਆ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤਰ ਦੇ ਧਾਰਮਿਕ ਸਥਾਨ ਬਾਬਾ ਤੇਲੂ ਦੀ ਕੁਟੀਆ ਸ਼ਿਵ ਮੰਦਰ ਚੌਕ 'ਚ ਹਰ ਸਮੇਂ ਕਈ -ਕਈ ਫੁੱਟ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਨਾਲ ਖੇਤਰ 'ਚ ਪੈਂਦੇ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਇਸ ਪਾਣੀ 'ਚੋਂ ਗੁਜਰ ਕੇ ਜਾਣਾ ਪੈਂਦਾ ਹੈ। ਪੂਰੇ ਖੇਤਰ 'ਚ ਬਦਬੁਨੁਮਾ ਮਾਹੌਲ ਹੈ। ਬੀਮਾਰੀ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਕਈ ਵਾਰ ਇਸ ਸਬੰਧੀ ਨਗਰ ਕੌਂਸਲ ਦੇ ਈ. ਓ. ਤੇ ਪ੍ਰਧਾਨ ਅੰਮ੍ਰਿਤਪਾਲ ਕੌਰ ਨੂੰ ਮਿਲ ਚੁਕੇ ਹਨ ਤੇ ਸਮੱਸਿਆ ਤੋਂ ਜਾਣੂ ਕਰਵਾ ਚੁਕੇ ਹਨ।
ਮੀਟਿੰਗ ਉਪਰੰਤ ਖੇਤਰ ਨਿਵਾਸੀਆਂ ਵਲੋਂ ਆਪਣੀਆਂ ਮੰਗਾਂ ਦਾ ਇਕ ਮੰਗ ਪੱਤਰ ਡੀ. ਸੀ. ਮੁਹੰਮਦ ਤਈਅਬ ਨੂੰ ਦਿੱਤਾ ਗਿਆ। ਇਸ ਮੌਕੇ ਲਖਵੀਰ ਸਿੰਘ, ਸੁੱਖਾ, ਬਿੰਦੂ, ਗੁਰਦੀਪ ਕੌਰ, ਬਲਵਿੰਦਰ ਕੌਰ, ਰਾਜਵਿੰਦਰ ਕੌਰ, ਦਲਜੀਤ ਕੌਰ, ਪ੍ਰਵੀਨ, ਨਿਰਮਲਾ, ਸੁਖਵਿੰਦਰ, ਚਰਨਜੀਤ ਕੌਰ, ਮਨਜੀਤ ਸਿੰਘ ਆਦਿ ਹਾਜ਼ਰ ਸਨ।
ਭਾਰਦਵਾਜ ਦੀ ਅਗਵਾਈ 'ਚ ਸ਼ੈਲਰ ਮਾਲਕਾਂ ਦੀਆਂ ਕਈ ਮੰਗਾਂ ਮਨਜ਼ੂਰ ਕਰਵਾਈਆਂ
NEXT STORY