ਮੋਟਰਸਾਈਕਲ ਸਵਾਰਾਂ ਨੇ ਮੋਬਾਇਲ ਤੇ ਨਕਦੀ ਖੋਹੀ, ਕਾਬੂ


Thursday, February 16, 2017-8:18 AM

ਢਿੱਲਵਾਂ, (ਜਗਜੀਤ)- ਨੈਸ਼ਨਲ ਹਾਈਵੇ 'ਤੇ ਪੁਲਸ ਨਾਕੇ ਤੋਂ ਥੋੜ੍ਹੀ ਦੂਰ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਇਕ ਫੁੱਲੇ ਵੇਚਣ ਵਾਲੇ ਸਾਈਕਲ ਸਵਾਰ ਨਾਲ ਕੁੱਟਮਾਰ ਕਰਨ ਅਤੇ ਲੁੱਟ-ਖੋਹ ਕਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਫੁੱਲੇ ਵੇਚਣ ਵਾਲਾ ਸੁਖਦੇਵ ਦਾਸ ਪੁੱਤਰ ਪੰਜੋਰੀ ਵਾਸੀ ਬਿਹਾਰ ਹਾਲ ਵਾਸੀ ਵਜ਼ੀਰ ਭੁੱਲਰ ਨੇੜੇ ਬਿਆਸ ਜ਼ਿਲਾ ਅੰਮ੍ਰਿਤਸਰ ਸ਼ਾਮ ਕਰੀਬ ਸਵਾ 6 ਵਜੇ ਪਿੰਡ ਧਾਲੀਵਾਲ ਬੇਟ ਤੋਂ ਵਾਪਸ ਆਪਣੀ ਰਿਹਾਇਸ਼ ਪਿੰਡ ਵਜ਼ੀਰ ਭੁੱਲਰ ਜਾ ਰਿਹਾ ਸੀ ਕਿ ਉਕਤ ਸਥਾਨ 'ਤੇ ਦੋ ਮੋਟਰਸਾਈਕਲ ਸਵਾਰਾਂ ਨੂੰ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਪਾਸੋਂ ਉਸਦਾ ਮੋਬਾਇਲ ਤੇ 900 ਰੁਪਏ ਖੋਹ ਲਏ। ਸੂਚਨਾ ਮਿਲਦੇ ਹੀ ਢਿੱਲਵਾਂ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਨੂੰ ਕਾਬੂ ਕਰ ਲਿਆ। 
ਪੁੱਛਗਿੱਛ ਦੌਰਾਨ ਉਨ੍ਹਾਂ ਨੇ ਆਪਣਾ ਨਾਂ ਨਿਸ਼ਾਨ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਵਾਰਡ ਨੰ. 7 ਰਈਆ ਅਤੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਨਿਰਮਲ ਵਾਸੀ ਡੁੱਬਗੜ੍ਹ ਰਈਆ ਦੱਸਿਆ। ਪੁਲਸ ਨੇ 379 ਬੀ, 34 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.