ਜਲੰਧਰ— ਪੰਜਾਬ 'ਚ ਹੋਣ ਵਾਲੀਆਂ ਨਗਰ-ਨਿਗਮ ਚੋਣਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਚੋਣ ਤਰੀਕਾਂ ਨੂੰ ਲੈ ਕੇ ਰਾਜਨੀਤੀ ਅਤੇ ਉਲਝਣ ਦੀ ਸਥਿਤੀ ਬਣੀ ਹੋਈ ਸੀ, ਜਿਸ ਬਾਰੇ ਕਾਂਗਰਸ ਦੇ ਬੁਲਾਰੇ ਰਾਜ ਕੁਮਾਰ ਵੇਰਕਾ ਨੇ ਚੋਣ ਤਰੀਕ ਬਾਰੇ ਖੁਲਾਸਾ ਕੀਤਾ ਹੈ। ਕਾਂਗਰਸ ਦੇ ਬੁਲਾਰੇ ਰਾਜ ਕੁਮਾਰ ਵੇਰਕਾ ਨੇ ਦੱਸਿਆ ਕਿ ਪਟਿਆਲਾ, ਅੰਮ੍ਰਿਤਸਰ ਅਤੇ ਜਲੰਧਰ ਦੀਆਂ ਨਗਰ-ਨਿਗਮ ਚੋਣਾਂ 12 ਤੋਂ 15 ਦਸੰਬਰ 'ਚ ਕਰਵਾਉਣ ਲਈ ਕਿਹਾ ਹੈ, ਇਸ ਦਾ ਇਕ ਨੋਟੀਫਿਕੇਸ਼ਨ ਵੀ ਹੋ ਚੁੱਕਾ ਹੈ। ਇਸ ਦੇ ਨਾਲ ਹੀ ਚੌਥਾ ਲੁਧਿਆਣਾ ਦੀਆਂ ਚੋਣਾਂ ਠੀਕ ਇਨ੍ਹਾਂ ਚੋਣਾਂ ਤੋਂ ਬਾਅਦ ਕਰਵਾਈਆਂ ਜਾਣਗੀਆਂ, ਜਿਸ ਦਾ ਮੁੱਖ ਕਾਰਨ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਾਰਡਬੰਦੀ ਨੂੰ ਦੇਖਦੇ ਹੋਏ ਚੋਣਾਂ ਦੀਆਂ ਤਰੀਕਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਕਿਉਂਕਿ ਲੋਕਤੰਤਰ ਦੇ ਵਿੱਚ ਨਗਰ ਨਿਗਮ ਚੋਣਾਂ ਛੋਟੀ ਪਾਰਲੀਮੈਂਟ ਦੇ ਰੂਪ 'ਚ ਦੇਖੀਆਂ ਜਾਂਦੀਆਂ ਹਨ।
ਢੱਡਰੀਆਂ ਵਾਲਿਆਂ ਦਾ ਅੰਮ੍ਰਿਤਸਰ ਦੀਵਾਨ ਰੱਦ, ਸੜਕਾਂ 'ਤੇ ਉਤਰੀਆਂ ਸੰਗਤਾਂ
NEXT STORY