ਸੁਲਤਾਨਪੁਰ ਲੋਧੀ (ਸੋਢੀ) : ਬੀਤੀ 24 ਫਰਵਰੀ ਦੀ ਰਾਤ ਨੂੰ ਇੱਥੋਂ ਦੇ ਪਿੰਡ ਸੈਦਪੁਰ ਵਿਖੇ ਇਕ ਅਣਪਛਾਤੇ ਵਿਅਕਤੀ ਦਾ ਕਤਲ ਕੀਤੇ ਜਾਣ ਦੀ ਖਬਰ ਮਿਲੀ ਹੈ। ਥਾਣਾ ਤਲਵੰਡੀ ਚੌਧਰੀਆਂ ਪੁਲਸ ਨੇ ਇਸ ਸੰਬੰਧੀ ਪਿੰਡ ਸੈਦਪੁਰ ਦੇ ਸਰਪੰਚ ਪਿਆਰਾ ਸਿੰਘ ਦੇ ਬਿਆਨ 'ਤੇ ਧਾਰਾ 302 ਤਹਿਤ ਮੁਲਜ਼ਮ ਪਿਆਰਾ ਪੁੱਤਰ ਜੋਗਿੰਦਰ ਵਾਸੀ ਸੈਦਪੁਰ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਘਟਨਾ ਦੀ ਸੂਚਨਾ ਐਤਵਾਰ ਸਵੇਰੇ ਪੁਲਸ ਨੂੰ ਮਿਲੀ ਤਾਂ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ ਵਰਿਆਮ ਸਿੰਘ ਖਹਿਰਾ ਅਤੇ ਥਾਣਾ ਤਲਵੰਡੀ ਚੌਧਰੀਆਂ ਦੇ ਐੱਸ. ਐੱਚ. ਓ. ਜਰਨੈਲ ਸਿੰਘ ਤੇ ਏ. ਐੱਸ. ਆਈ. ਜਸਬੀਰ ਸਿੰਘ ਆਦਿ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਐੱਸ. ਐੱਚ. ਓ. ਜਰਨੈਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਜਿਸ ਦੀ ਅਜੇ ਪਹਿਚਾਣ ਨਹੀਂ ਹੋਈ, ਰਾਤ ਨੂੰ ਪਿੰਡ ਸੈਦਪੁਰ 'ਚ ਘੁੰਮ ਰਿਹਾ ਸੀ ਕਿ ਉਸਦਾ ਪਿੰਡ ਸੈਦਪੁਰ ਦੇ ਵਿਅਕਤੀ ਪਿਆਰਾ ਨਾਲ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਉਸਦਾ ਕੁੱਟਮਾਰ ਕਰਦਿਆਂ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਮ੍ਰਿਤਕ ਦੀ ਪਹਿਚਾਣ ਲਈ ਉਸਦੀ ਲਾਸ਼ 72 ਘੰਟੇ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾਘਰ ਵਿਚ ਰੱਖੀ ਗਈ ਹੈ । ਪੁਲਸ ਨੇ ਦਾਅਵਾ ਕੀਤਾ ਕਿ ਕਾਤਲ ਨੂੰ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ।
ਕਪੂਰਥਲਾ: ਵਾਰਡ ਨੰ. 2 'ਚੋਂ ਕਾਂਗਰਸ ਦਾ ਉਮੀਦਵਾਰ ਅਗਰਵਾਲ 1292 ਵੋਟਾਂ ਨਾਲ ਜੇਤੂ
NEXT STORY