ਲੁਧਿਆਣਾ(ਮਹੇਸ਼)-ਪਿੰਡ ਬਾਹਰਨਹਾੜਾ 'ਚ ਸ਼ੁੱਕਰਵਾਰ ਨੂੰ 65 ਸਾਲਾ ਇਕ ਬਜ਼ੁਰਗ ਡੇਅਰੀ ਮਾਲਕ ਦੀ ਰੱਸੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਅਤੇ ਸਬੂਤ ਮਿਟਾਉਣ ਲਈ ਲਾਸ਼ ਨੂੰ ਸਾੜਨ ਦਾ ਯਤਨ ਕੀਤਾ ਗਿਆ। ਸ਼੍ਰੀਰਾਮ ਮਿਸ਼ਰਾ ਦੀ ਲਾਸ਼ ਨਗਨ ਹਾਲਤ 'ਚ ਦੁਪਹਿਰ ਦੇ ਸਮੇਂ ਉਸ ਦੀ ਡੇਅਰੀ 'ਚੋਂ ਮਿਲੀ। ਹੱਤਿਆ ਦਾ ਦੋਸ਼ ਮ੍ਰਿਤਕ ਦੇ 23 ਸਾਲਾ ਵੱਡੇ ਬੇਟੇ ਅਭਿਸ਼ੇਕ ਮਿਸ਼ਰਾ ਉਰਫ ਅਵੀ 'ਤੇ ਲੱਗਿਆ ਹੈ। ਉਸ 'ਤੇ ਦੋਸ਼ ਹੈ ਕਿ ਨਸ਼ੇ ਲਈ ਪੈਸੇ ਦੇਣ ਤੋਂ ਇਨਕਾਰ ਕਰਨ 'ਤੇ ਉਸ ਨੇ ਆਪਣੇ ਪਿਤਾ ਦੀ ਦਰਦਨਾਕ ਹੱਤਿਆ ਕਰ ਦਿੱਤੀ। ਪੁਲਸ ਨੇ ਸ਼੍ਰੀਰਾਮ ਦੇ ਛੋਟੇ ਪੁੱਤਰ ਵਿਵੇਕ ਮਿਸ਼ਰਾ ਦੀ ਸ਼ਿਕਾਇਤ 'ਤੇ ਅਭਿਸ਼ੇਕ ਖਿਲਾਫ ਹੱਤਿਆ ਦਾ ਕੇਸ ਦਰਜ ਕਰ ਕੇ ਉਸ ਨੂੰ ਕਾਬੂ ਕਰ ਲਿਆ ਹੈ। ਜਿਸ ਦੀ ਹੁਣ ਤੱਕ ਨਾ ਤਾਂ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤੀ ਗਈ ਹੈ ਅਤੇ ਨਾ ਹੀ ਇਨਕਾਰ ਕੀਤਾ ਗਿਆ ਹੈ। ਜਦੋਂਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਉਧਰ ਪੁਲਸ ਨੇ ਲਾਸ਼ ਦਾ ਪੰਚਨਾਮਾ ਕਰ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਉਸ ਦਾ ਪੋਸਟਮਾਰਟਮ ਹੋਵੇਗਾ। ਅੱਜ ਦੁਪਹਿਰ ਲਗਭਗ 12.45 'ਤੇ ਪੁਲਸ ਨੂੰ ਕਾਲ ਆਈ ਕਿ ਉਕਤ ਪਿੰਡ ਵਿਚ ਇਕ ਬਜ਼ੁਰਗ ਦੀ ਹੱਤਿਆ ਕਰ ਦਿੱਤੀ ਗਈ ਹੈ, ਜਿਸ 'ਤੇ ਏ. ਐੱਸ. ਆਈ. ਚੰਨਣ ਸਿੰਘ ਉੱਚ ਅਧਿਕਾਰੀਆਂ ਸਮੇਤ ਮੌਕੇ 'ਤੇ ਪਹੁੰਚੇ। ਸ਼੍ਰੀਰਾਮ ਦੀ ਲਾਸ਼ ਨਗਨ ਹਾਲਤ 'ਚ ਪਈ ਸੀ ਅਤੇ ਉਸ ਦੇ ਗਲ 'ਤੇ ਰੱਸੀ ਨਾਲ ਦਬਾਏ ਜਾਣ ਦੇ ਨਿਸ਼ਾਨ ਸਨ। ਇਨ੍ਹਾਂ ਹੀ ਨਹੀਂ ਲਾਸ਼ ਨੂੰ ਜਲਣਸ਼ੀਲ ਪਦਾਰਥ ਨਾਲ ਸਾੜੇ ਜਾਣ ਦੇ ਨਿਸ਼ਾਨ ਸਨ। ਉਸ ਦੀਆਂ ਦੋਵੇਂ ਬਾਹਾਂ ਅਤੇ ਪਿੱਠ ਬੁਰੀ ਤਰ੍ਹਾਂ ਸੜੀ ਹੋਈ ਸੀ। ਉਸ ਦੇ ਕੱਪੜੇ ਮੰਜੇ 'ਤੇ ਪਏ ਹੋਏ ਸਨ। ਪੁਲਸ ਨੂੰ ਮੌਕੇ ਤੋਂ ਸ਼ਰਾਬ ਦੀ ਇਕ ਖਾਲੀ ਬੋਤਲ ਵੀ ਮਿਲੀ ਹੈ। ਫਿਲਹਾਲ ਹੁਣ ਤੱਕ ਪੁਲਸ ਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਸ਼੍ਰੀਰਾਮ ਨੂੰ ਸਾੜਨ ਲਈ ਕਿਸ ਪਦਾਰਥ ਦੀ ਵਰਤੋਂ ਕੀਤੀ ਗਈ ਹੈ। ਪੁਲਸ ਨੂੰ ਸ਼ੱਕ ਹੈ ਕਿ ਦੇਸ਼ੀ ਸ਼ਰਾਬ ਛਿੜਕ ਕੇ ਲਾਸ਼ ਨੂੰ ਸਾੜਿਆ ਗਿਆ ਹੈ। ਚੰਨਣ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮ੍ਰਿਤਕ ਦੇ ਛੋਟੇ ਪੁੱਤਰ ਵਿਵੇਕ ਨੇ ਦਿੱਤੀ ਸੀ। ਜਦ ਉਹ ਕਾਲਜ ਤੋਂ ਮੁੜ ਸਿੱਧਾ ਡੇਅਰੀ ਪਹੁੰਚਿਆ ਤਾਂ ਮਾਮਲੇ ਦਾ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਸ਼੍ਰੀਰਾਮ ਦੀ ਹੱਤਿਆ ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਨੇ ਕੀਤੀ ਹੈ, ਜੋ ਕਿ ਸ਼ਰਾਬ ਤੋਂ ਇਲਾਵਾ ਹੋਰ ਨਸ਼ਿਆਂ ਦਾ ਆਦੀ ਹੈ ਅਤੇ ਨਸ਼ੇ ਲਈ ਪੈਸਿਆਂ ਦੀ ਮੰਗ ਨੂੰ ਲੈ ਕੇ ਅਕਸਰ ਲੜਾਈ-ਝਗੜਾ ਕਰਦਾ ਸੀ। ਉਸ ਨੇ ਹੀ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਸਾੜ ਦਿੱਤਾ। ਪੁਲਸ ਨੇ ਦੱਸਿਆ ਕਿ ਸ਼੍ਰੀਰਾਮ ਦਾ ਪਰਿਵਾਰ ਮਨਦੀਪ ਨਗਰ ਇਲਾਕੇ 'ਚ ਰਹਿੰਦਾ ਹੈ। ਉਸ ਦੇ ਤਿੰਨੇ ਬੇਟੇ ਅਭਿਸ਼ੇਕ, ਵਿਵੇਕ ਅਤੇ ਆਦਰਸ਼ ਆਪਣੀ ਮਾਤਾ ਦੇ ਨਾਲ ਰਹਿੰਦੇ ਹਨ। ਜਦੋਂਕਿ ਸ਼੍ਰੀ ਰਾਮ ਜ਼ਿਆਦਾ ਸਮਾਂ ਡੇਅਰੀ 'ਤੇ ਬਤੀਤ ਕਰਦਾ ਸੀ ਅਤੇ ਅਕਸਰ ਰਾਤ ਨੂੰ ਡੇਅਰੀ 'ਤੇ ਹੀ ਸੌਂ ਜਾਂਦਾ ਸੀ। ਖਾਣਾ ਖਾਣ ਲਈ ਉਹ ਸਵੇਰੇ ਘਰ ਆਉਂਦਾ ਸੀ, ਅਭਿਸ਼ੇਕ ਨੂੰ ਛੱਡ ਕੇ ਬਾਕੀ ਦੋਵੇਂ ਬੇਟੇ ਆਪਣੀ ਪੜ੍ਹਾਈ ਕਰ ਰਹੇ ਹਨ।
ਰਿਸ਼ਤਾ ਠੁਕਰਾਉਣ 'ਤੇ ਲੜਕੇ ਨੇ ਲੜਕੀ ਦੀ ਫਰਜ਼ੀ ਆਈ. ਡੀ. ਬਣਾ ਕੇ ਪੋਸਟ ਕੀਤੀਆਂ ਅਸ਼ਲੀਲ ਤਸਵੀਰਾਂ
NEXT STORY