ਸੰਗਰੂਰ : ਜ਼ਿਲਾ ਸੰਗਰੂਰ ਦੇ ਲੌਂਗੋਵਾਲ 'ਚ ਸ਼ਰੇਆਮ ਆਪਣੇ ਦੋਸਤ ਨੂੰ ਗੋਲੀਆਂ ਮਾਰ ਕਤਲ ਕਰਨ ਤੋਂ ਬਾਅਦ ਲਾਸ਼ 'ਤੇ ਭੰਗੜਾ ਪਾਉਣ ਵਾਲੇ ਖਤਰਨਾਕ ਗੈਂਗਸਟਰ ਦਲਵਿੰਦਰ ਸਿੰਘ ਬਬਲੀ ਉਰਫ ਬਬਲ ਰੰਧਾਵਾ ਨੇ ਪੁਲਸ ਨੂੰ ਚਕਮਾ ਦੇ ਕੇ ਮੰਗਲਵਾਰ ਸੰਗਰੂਰ ਅਦਾਲਤ ਵਿਚ ਆਤਮਸਮਰਪਣ ਕਰ ਦਿੱਤਾ। ਗੈਂਗਸਟਰ ਰੰਧਾਵਾ ਦੇ ਪੇਸ਼ ਹੋਣ ਤੋਂ ਬਾਅਦ ਅਦਾਲਤ ਨੇ ਦੋਸ਼ੀ ਨੂੰ 8 ਮਾਰਚ ਤਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਜ਼ਮਾਨਤ 'ਤੇ ਜੇਲ ਤੋਂ ਬਾਹਰ ਆਏ ਗੈਂਗਸਟਰ ਬੱਬਲ ਰੰਧਾਵਾ ਨੇ 16 ਫਰਵਰੀ ਨੂੰ ਸਾਥੀਆਂ ਸਮੇਤ ਨਿੱਜੀ ਰੰਜਿਸ਼ ਦੇ ਚੱਲਦੇ ਆਪਣੇ ਦੋਸਤ ਹਰਦੇਵ ਸਿੰਘ (25) ਨੂੰ ਦਿਨ ਦਿਹਾੜੇ ਬਾਜ਼ਾਰ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਕਤਲ ਤੋਂ ਬਾਅਦ ਦੋਸ਼ੀ ਭੰਗੜਾ ਪਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੇ ਆਪਣੀ ਫੇਸਬੁਕ ਪ੍ਰੋਫਾਈਲ 'ਤੇ ਵੀ ਕਤਲ ਕਾਂਡ ਦੀ ਪੂਰੀ ਜਾਣਕਾਰੀ ਦਿੱਤੀ ਸੀ ਅਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਧਮਕੀਆਂ ਦਿੱਤੀਆਂ ਸਨ।
ਉਧਰ ਡੀ. ਐੱਸ. ਪੀ. ਨੇ ਦੱਸਿਆ ਕਿ ਪੁਲਸ ਵਲੋਂ ਗੈਂਗਸਟਰ ਬਬਲੀ 'ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ ਜਿਸ ਦੇ ਚੱਲੇਦ ਉਸ ਨੇ ਅਦਾਲਤ ਵਿਚ ਆਤਮਸਮਰਪਣ ਕਰ ਦਿੱਤਾ। ਪੁਲਸ ਨੇ ਦਾਅਵਾ ਕੀਤਾ ਹੈ ਕਿ ਬਬਲੀ ਦੇ ਬਾਕੀ ਸਾਥੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਗੁਰਮੇਹਰ ਕੌਰ ਦੇ ਹੱਕ 'ਚ ਆਈ ਆਮ ਆਦਮੀ ਪਾਰਟੀ, ਕੀਤੀ ਵੱਡੀ ਮੰਗ
NEXT STORY