ਫਗਵਾੜਾ (ਜਲੋਟਾ) — ਕਰੀਬ 2 ਮਹੀਨੇ ਪਹਿਲਾਂ ਫਗਵਾੜਾ ਦੀ ਪਾਸ਼ ਕਾਲੋਨੀ ਗੁਰੂ ਹਰਗੋਬਿੰਦ ਨਗਰ ਦੀ ਕੋਠੀ ਨੰਬਰ-472 'ਚ ਬਜ਼ੁਰਗ ਔਰਤ ਸੁਰਿੰਦਰ ਕੌਰ ਦਾ ਬੇਰਹਿਮੀ ਨਾਲ ਕਤਲ ਦਾ ਮਾਮਲਾ ਅਜੇ ਵੀ ਪੁਲਸ ਦੀਆਂ ਫਾਈਲਾਂ 'ਚ ਅਨਟ੍ਰੇਸ ਹੀ ਚਲ ਰਿਹਾ ਹੈ। ਫਗਵਾੜਾ ਪੁਲਸ ਅੱਜ ਤਕ ਇਹ ਪਤਾ ਨਹੀਂ ਲਗਾ ਸਕੀ ਹੈ ਕਿ ਬੇਖੌਫ ਹੋ ਕੇ ਇਸ ਕਤਲਕਾਂਡ ਨੂੰ ਅੰਜਾਮ ਦੇਣ ਦੇ ਪਿੱਛੇ ਦਾ ਰਾਜ਼ ਕੀ ਹੈ ਤੇ ਉਹ ਅਣਪਛਾਤੇ ਕਾਤਲ ਕੌਣ ਤੇ ਉਨ੍ਹਾਂ ਦੀ ਗਿਣਤੀ ਕਿੰਨੀ ਸੀ ਤੇ ਕਤਲ ਕਰ ਉਹ ਕਿਥੇ ਫਰਾਰ ਹੋ ਗਏ। ਪੰਜਾਬ ਕੇਸਰੀ ਵਲੋਂ ਕਤਲਕਾਂਡ ਨੂੰ ਲੈ ਕੇ ਕੀਤੇ ਗਏ ਤਾਜ਼ਾ ਫਾਲੋਅਪ 'ਚ ਪੁਲਸ ਸੁਤਰਾਂ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਉਕਤ ਕਤਲਕਾਂਡ ਕਿਸੇ ਵੀ ਪ੍ਰਕਾਰ ਨਾਲ ਅਣਪਛਾਤੇ ਲੁਟੇਰਿਆਂ ਵਲੋਂ ਲੁੱਟ ਨੂੰ ਅੰਜਾਮ ਦੇਣ ਦੇ ਲਈ ਨਹੀਂ ਕੀਤਾ ਗਿਆ ਹੈ।
ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਕਤਲਕਾਂਡ ਨੂੰ ਅੰਜਾਮ ਦੇਣ ਤੋਂ ਪਹਿਲਾਂ ਅਣਪਛਾਤੇ ਕਾਤਲਾਂ ਨੇ ਇਲਾਕੇ ਦੀ ਬਾਰੀਕੀ ਨਾਲ ਰੇਕੀ ਕੀਤੀ ਸੀ। ਇਸ ਤੋਂ ਇਲਾਵਾ ਕਤਲ ਕਰਨ ਦੇ ਪਿੱਛੇ ਵੱਡਾ ਮਕਸਦ ਰਿਹਾ ਹੈ। ਪੁਲਸ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਕਤਲਕਾਂਡ ਨੂੰ ਲੈ ਕੇ ਇਨ੍ਹਾਂ ਸਾਰੇ ਅਹਿਮ ਪਹਿਲੂਆਂ ਨੂੰ ਗੰਭੀਰਤਾ ਨਾਲ ਜਾਂਚ ਦੇ ਦਾਇਰੇ 'ਚ ਲਿਆ ਜਾ ਰਿਹਾ ਹੈ ਤੇ ਜੇਕਰ ਸਭ ਕੁਝ ਸਟੀਕ ਦਿਸ਼ਾ 'ਚ ਚਲਿਆ ਤਾਂ ਦੋਸ਼ੀ ਕਾਤਲ ਜਲਦ ਜੇਲ ਦੀਆਂ ਸਲਾਖਾਂ ਦੇ ਪਿੱਛੇ ਹੋਣਗੇ।
ਪਰ ਇਹ ਦਾਅਵੇ ਕਿੰਨੇ ਪੱਕੇ ਹਨ ਇਸ ਦਾ ਅੰਦਾਜ਼ਾ ਸਿਰਫ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਫਗਵਾੜਾ ਪੁਲਸ ਦੀ ਟੀਮਾਂ ਵਾਰ-ਵਾਰ ਮ੍ਰਿਤਕਾ ਦੀ ਕੋਠੀ ਨੂੰ ਖੋਲ ਉਸ ਨੂੰ ਬਾਰੀਕੀ ਨਾਲ ਖੰਗਾਲਦੀ ਰਹੀ ਹੈ। ਸਵਾਲ ਇਹ ਬਣਿਆ ਹੋਇਆ ਹੈ ਕਿ ਪੁਲਸ ਨੇ ਮ੍ਰਿਤਕਾ ਦੇ ਘਰ ਦੀ ਹੀ ਕਿਉਂ ਕਈ ਵਾਰ ਜਾਂਚ ਕੀਤੀ ਹੈ ਤੇ ਉਹ ਕੀ ਰਾਜ਼ ਹੈ ਜਿਸ ਨੂੰ ਪੁਲਸ ਟੀਮ ਲੱਭਣ 'ਚ ਲੱਗੀ ਹੋਈ ਹੈ। ਇਸੇ ਦੌਰਾਨ ਪੁਲਸ ਹਾਰਡਕੌਰ ਪੇਸ਼ੇਵਰ ਕ੍ਰਿਮੀਨਲਜ਼ ਸੰਬੰਧੀ ਵੀ ਪੁਲਸ ਫਾਈਲਾਂ ਨੂੰ ਬਾਰੀਕੀ ਨਾਲ ਖੰਗਾਲਣ 'ਚ ਜੁਟੀ ਰਹੀ ਹੈ। ਸੂਤਰ ਦੱਸਦੇ ਹਨ ਕਿ ਪੁਲਸ ਵਲੋਂ ਇਸ ਤੱਥ ਨੂੰ ਵੀ ਬਾਰੀਕੀ ਨਾਲ ਖੰਗਾਲਿਆ ਗਿਆ ਹੈ ਕਿ ਉਸ ਸਮੇਂ ਮ੍ਰਿਤਕਾ ਦੀ ਰਸੋਈ 'ਚ ਮਿਲੇ ਉਸ ਜੂਸ ਦੇ ਗਿਲਾਸ ਪਿੱਛੇ ਕੀ ਸੱਚਾਈ ਰਹੀ ਹੈ।
ਕੀਤੇ ਉਸ 'ਚ ਕੋਈ ਨਸ਼ੀਲੀ ਵਸਕੂ ਤਾਂ ਨਹੀਂ ਪਾਈ ਗਈ ਸੀ, ਜਿਸ ਕਾਰਨ ਮ੍ਰਿਤਕਾ ਬੇਸੁੱਧ ਹੋ ਗਈ ਤੇ ਬਾਅਦ 'ਚ ਉਸ ਨੂੰ ਮਾਰ ਦਿੱਤਾ ਗਿਆ ਪਰ ਫਿਲਹਾਲ ਆਨ-ਰਿਕਾਰਡ ਪੁਲਸ ਦੋਸ਼ੀ ਕਾਤਲਾਂ ਨੂੰ ਗ੍ਰਿਫਤਾਰ ਕਰਨਾ ਤਾਂ ਦੂਰ ਉਨ੍ਹਾਂ ਦੀ ਅਸਲੀ ਪਹਿਚਾਣ ਤਕ ਜੁਟਾਉਣ 'ਚ ਫੇਲ ਸਾਬਿਤ ਹੋਈ ਹੈ। ਉਥੇ ਹੀ ਫਗਵਾੜਾ 'ਚ ਹੋਈ ਉਕਤ ਬਲਾਈਂਡ ਮਡਰ ਮਗਰੋ ਲੋਕਾਂ ਦੇ ਦਿਲ ਤੇ ਦਿਮਾਗ 'ਤੇ ਖਾਸੀ ਦਹਿਸ਼ਤ ਤੇ ਖੌਫ ਛਾਇਆ ਹੋਇਆ ਹੈ ਤੇ ਸਭ ਦੀਆਂ ਨਜ਼ਰਾਂ ਪੁਲਸ 'ਤੇ ਟਿਕੀਆਂ ਹੋਈਆਂ ਹਨ ਕਿ ਕਦੋਂ ਪੁਲਸ ਤੰਤਰ ਉਕਤ ਕਤਲ ਕੇਸ ਨੂੰ ਹੱਲ ਕਰ ਕੇ ਦੋਸ਼ੀ ਕਾਤਲਾਂ ਨੂੰ ਗ੍ਰਿਫਤਾਰ ਕਰਦੇ ਹੋਏ ਇਸ ਦੇ ਪਿਛੇ ਰਹੇ ਕਾਰਨਾ ਦਾ ਖੁਲਾਸਾ ਕਰਦਾ ਹੈ।
ਬੁਲ੍ਹੋਵਾਲ ਪੁਲਸ ਨੇ ਚਾਰ ਪੇਟੀਆ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ
NEXT STORY