ਨਾਭਾ : ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਅਮਨਦੀਪ ਸਿੰਘ ਢੋਟੀਆ ਨੂੰ ਪੁਲਸ ਵਲੋਂ ਮੰਗਲਵਾਰ ਨੂੰ ਨਾਭਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਅਮਨਦੀਪ ਢੋਟੀਆ ਦਾ 5 ਦਿਨਾਂ ਪੁਲਸ ਰਿਮਾਂਡ ਦਿੱਤਾ ਹੈ। ਨਾਭਾ ਪੁਲਸ ਦੋਸ਼ੀ ਨੂੰ ਜਲੰਧਰ ਤੋਂ ਟਰਾਂਜੇਸ਼ਨ ਵਾਰੰਟ 'ਤੇ ਲੈ ਕੇ ਆਈ ਸੀ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਨਾਭਾ ਜੇਲ ਤੋਂ ਫਰਾਰ ਹੋਏ ਗੈਂਗਸਟਰ ਅਮਨਦੀਪ ਢੋਟੀਆ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਨਾਭਾ ਜੇਲ ਤੋੜ ਕੇ 6 ਖਤਰਨਾਕ ਅਪਰਾਧੀ ਫਰਾਰ ਹੋ ਗਏ ਸਨ ਜਿਨ੍ਹਾਂ 'ਚੋਂ ਪੁਲਸ ਨੇ ਅੱਤਵਾਦੀ ਮਿੰਟੂ, ਗੈਂਗਸਟਰ ਗੁਰਪ੍ਰੀਤ ਸੇਖੋਂ, ਨੀਟਾ ਦਿਓਲ ਅਤੇ ਅਮਨ ਢੋਟੀਆ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦਕਿ ਅੱਤਵਾਦੀ ਕਸ਼ਮੀਰ ਸਿੰਘ ਅਤੇ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਨੂੰ ਅਜੇ ਵੀ ਪੁਲਸ ਗ੍ਰਿਫਤਾਰ ਨਹੀਂ ਕਰ ਸਕੀ ਹੈ।
ਤਸਕਰੀ ਲਈ ਕਿਸੇ ਵੀ ਹੱਦ ਤਕ ਜਾਂਦੇ ਹਨ ਤਸਕਰ, ਬੰਕਰ ਬਣਾ ਘਰ 'ਚ ਚਲਾ ਰਹੇ ਸਨ ਧੰਦਾ
NEXT STORY