ਜਲੰਧਰ(ਪ੍ਰੀਤ)—ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 2 ਅਕਤੂਬਰ 2019 ਤੱਕ ਦੇਸ਼ ਵਿਚ ਸਵੱਛ ਭਾਰਤ ਮੁਹਿੰਮ ਤਹਿਤ ਸਫਾਈ ਦੇ ਨਾਲ-ਨਾਲ ਪਖਾਨਾ ਸਹੂਲਤ ਮੁਹੱਈਆ ਕਰਵਾ ਕੇ ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਨ 'ਤੇ ਸ਼ਰਧਾਂਜਲੀ ਦੇਣ ਦਾ ਸੁਪਨਾ ਅਧੂਰਾ ਰਹਿ ਜਾਵੇਗਾ ਕਿਉਂਕਿ ਦੇਸ਼ ਵਿਚ ਆਰਥਿਕ ਤੌਰ 'ਤੇ ਪੱਛੜੇ ਪਿੰਡਾਂ, ਸ਼ਹਿਰਾਂ ਵਿਚ ਲੋਕਾਂ ਲਈ ਸਫਾਈ ਤੇ ਪਖਾਨਾ ਸਹੂਲਤ ਦੇਣਾ ਤਾਂ ਦੂਰ, ਇਥੇ ਮਹਾਨਗਰਾਂ ਦੇ ਸਰਕਾਰੀ ਦਫਤਰਾਂ ਤੇ ਥਾਣਿਆਂ ਤਕ ਪਖਾਨਿਆਂ ਦੀ ਲੋੜ ਅਨੁਸਾਰ ਸਹੂਲਤ ਨਹੀਂ ਹੈ। ਅੱਜ ਵੀ ਸਰਕਾਰੀ ਦਫਤਰਾਂ ਵਿਚ ਜਾਂ ਤਾਂ ਮਰਦਾਂ ਅਤੇ ਔਰਤਾਂ ਲਈ ਵੱਖਰੇ ਪਖਾਨਿਆਂ ਦੀ ਸਹੂਲਤ ਨਹੀਂ ਹੈ ਤੇ ਜੇਕਰ ਹੈ ਤਾਂ ਗੰਦਗੀ ਇੰਨੀ ਹੈ ਕਿ ਆਮ ਜਨਤਾ ਉਥੇ ਜਾਣ ਤੋਂ ਪ੍ਰਹੇਜ਼ ਕਰਦੀ ਹੈ।
ਜ਼ਿਕਰਯੋਗ ਹੈ ਕਿ 2 ਅਕਤੂਬਰ 2014 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਪੱਧਰੀ ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਕੀਤੀ, ਜਿਸ ਵਿਚ ਹਰੇਕ ਸੂਬੇ ਦੇ ਜ਼ਿਲਿਆਂ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਕਿ ਆਪਣੇ-ਆਪਣੇ ਏਰੀਏ ਵਿਚ ਸਵੱਛਤਾ ਮੁਹਿੰਮ ਚਲਾਈ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਰਾਸ਼ਟਰਪਤੀ ਭਵਨ ਤੋਂ ਇਸ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਬਾਪੂ ਗਾਂਧੀ ਦੇ 150ਵੇਂ ਜਨਮ ਦਿਨ ਭਾਵ 2 ਅਕਤੂਬਰ 2019 ਤਕ ਦੇਸ਼ ਭਰ ਵਿਚ 1.96 ਕਰੋੜ ਦੀ ਲਾਗਤ ਨਾਲ ਕਰੀਬ ਇਕ ਕਰੋੜ ਪਖਾਨਿਆਂ ਦਾ ਨਿਰਮਾਣ ਕਰ ਕੇ 'ਖੁੱਲ੍ਹੇ 'ਚ ਸ਼ੌਚ' ਕਰਨ ਤੋਂ ਮੁਕਤੀ ਦਿਵਾਈ ਜਾਵੇ। ਪ੍ਰਧਾਨ ਮੰਤਰੀ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੇ 3 ਸਾਲ ਪੂਰੇ ਹੋਣ ਵਿਚ ਸਿਰਫ 15 ਦਿਨ ਬਾਕੀ ਹਨ ਪਰ 3 ਸਾਲ ਵਿਚ ਇਸ ਮੁਹਿੰਮ ਦੀ ਸਫਲਤਾ ਵੱਲ ਧਿਆਨ ਦੇਈਏ ਤਾਂ ਸਵਾਲ ਮਨ ਵਿਚ ਆਉਂਦਾ ਹੈ ਕਿ ਜੇਕਰ 3 ਸਾਲਾਂ ਵਿਚ ਅਸੀਂ ਇਥੋਂ ਤਕ ਪਹੁੰਚੇ ਹਾਂ ਤਾਂ ਕੀ 2 ਸਾਲਾਂ ਵਿਚ ਪ੍ਰਧਾਨ ਮੰਤਰੀ ਵਲੋਂ ਮਿਥਿਆ ਟੀਚਾ ਪੂਰਾ ਹੋ ਸਕੇਗਾ? ਅਜਿਹਾ ਸਵਾਲ ਇਸ ਲਈ ਖੜ੍ਹਾ ਹੋ ਰਿਹਾ ਹੈ ਕਿਉਂਕਿ ਜੇਕਰ ਮਹਾਨਗਰਾਂ ਦੇ ਸਰਕਾਰੀ ਦਫਤਰਾਂ ਵਿਚ ਪਖਾਨਿਆਂ ਦੀ ਸਹੂਲਤ ਦਾ ਇਹ ਹਾਲ ਹੈ ਤਾਂ ਦੇਸ਼ ਦੇ ਆਰਥਿਕ ਤੌਰ 'ਤੇ ਪੱਛੜੇ ਪਿੰਡਾਂ ਤੇ ਸ਼ਹਿਰਾਂ ਵਿਚ ਕੀ ਹਾਲ ਹੋਵੇਗਾ?
ਜਗ ਬਾਣੀ ਦੀ ਟੀਮ ਵੱਲੋਂ ਅੱਜ ਸ਼ਹਿਰ ਵਿਚ ਕਮਿਸ਼ਨਰੇਟ ਦੇ 14 ਥਾਣਿਆਂ ਤੇ ਹੋਰ ਸਰਕਾਰੀ ਦਫਤਰਾਂ ਦਾ ਨਿਰੀਖਣ ਕਰ ਕੇ ਜ਼ਮੀਨੀ ਪੱਧਰ 'ਤੇ ਅਸਲੀਅਤ ਜਾਣਨ ਦੀ ਕੋਸ਼ਿਸ਼ ਕੀਤੀ ਗਈ।
ਕਿਤੇ ਪਖਾਨੇ ਨਹੀਂ, ਜੇਕਰ ਹਨ ਤਾਂ ਫੈਲੀ ਹੈ ਬਦਬੂ ਤੇ ਗੰਦਗੀ
ਜਗ ਬਾਣੀ ਟੀਮ ਵੱਲੋਂ ਸ਼ਹਿਰ ਦੇ ਸਾਰੇ ਥਾਣਿਆਂ ਦਾ ਨਿਰੀਖਣ ਕੀਤਾ ਗਿਆ। ਥਾਣਾ ਨੰਬਰ 1, 2, 3, 4, 7, 8, ਥਾਣਾ ਬਸਤੀ ਬਾਵਾ ਖੇਲ, ਥਾਣਾ ਨਵੀਂ ਬਾਰਾਂਦਰੀ, ਕਮਿਸ਼ਨਰੇਟ ਦਫਤਰ ਦੇ ਜ਼ਿਆਦਾਤਰ ਥਾਣਿਆਂ ਦੀਆਂ ਇਮਾਰਤਾਂ ਵਿਚ ਮਰਦਾਂ ਤੇ ਔਰਤਾਂ ਲਈ ਵੱਖਰੀ ਪਖਾਨਾ ਸਹੂਲਤ ਤਾਂ ਸੀ ਪਰ ਸਫਾਈ ਕਿਸੇ ਵਿਚ ਨਹੀਂ ਦੇਖੀ ਗਈ। ਕਮਿਸ਼ਨਰੇਟ ਵਿਚ ਜ਼ਿਆਦਾਤਰ ਥਾਣਿਆਂ ਜਿਵੇਂ ਥਾਣਾ ਨੰਬਰ 3, 8, ਨਵੀਂ ਬਾਰਾਂਦਰੀ, ਥਾਣਾ ਨੰਬਰ 7 ਦੀਆਂ ਇਮਾਰਤਾਂ ਨਹੀਂ ਹਨ। ਇਨ੍ਹਾਂ ਇਮਾਰਤਾਂ ਵਿਚ ਔਰਤਾਂ ਅਤੇ ਮਰਦਾਂ ਲਈ ਵੱਖਰੀ-ਵੱਖਰੀ ਵਿਵਸਥਾ ਹੈ, ਜਦੋਂਕਿ ਥਾਣਾ ਨੰਬਰ 1, 2, 4, ਥਾਣਾ ਬਸਤੀ ਬਾਵਾ ਖੇਲ ਤੇ ਜਲੰਧਰ ਦਿਹਾਤ ਦੇ ਸ਼ਹਿਰ ਨਾਲ ਲੱਗਦੇ ਥਾਣਾ ਮਕਸੂਦਾਂ ਵਿਚ ਹਾਲਾਤ ਬੇਹੱਦ ਮਾੜੇ ਹਨ। ਹੋਰ ਤਾਂ ਹੋਰ, ਕਮਿਸ਼ਨਰੇਟ ਦਫਤਰ ਵਿਚ ਵੱਖਰੀ-ਵੱਖਰੀ ਸਹੂਲਤ ਦੇ ਬਾਵਜੂਦ ਗੰਦਗੀ ਦਾ ਆਲਮ ਮਾੜਾ ਹੈ। ਬਦਬੂ ਪਖਾਨਿਆਂ ਤੋਂ ਸ਼ੁਰੂ ਹੋ ਕੇ ਪੂਰੀ ਇਮਾਰਤ ਵਿਚ ਫੈਲਦੀ ਹੈ। ਸਫਾਈ ਦੀ ਢੁੱਕਵੀਂ ਵਿਵਸਥਾ ਨਹੀਂ ਹੈ ਜਾਂ ਫਿਰ ਸਾਰਿਆਂ ਨੂੰ ਬਦਬੂ ਦੀ ਆਦਤ ਪੈ ਗਈ ਹੈ।
ਆਮ ਪਬਲਿਕ ਲਈ ਵੱਖਰੀ ਸਹੂਲਤ ਨਹੀਂ, ਔਰਤਾਂ ਲਈ ਪ੍ਰੇਸ਼ਾਨੀ
ਭਾਵੇਂ ਪ੍ਰਧਾਨ ਮੰਤਰੀ ਨੇ ਖੁੱਲ੍ਹੇ ਵਿਚ ਸ਼ੌਚ ਨੂੰ ਬੰਦ ਕਰਨ ਲਈ ਕਰੋੜਾਂ ਰੁਪਏ ਦਾ ਪ੍ਰਾਜੈਕਟ ਤਿਆਰ ਕੀਤਾ ਹੈ ਪਰ ਮਹਾਨਗਰ ਦੇ ਥਾਣਿਆਂ ਦੀਆਂ ਪੁਰਾਣੀਆਂ ਇਮਾਰਤਾਂ ਵਿਚ ਪਖਾਨਿਆਂ ਦਾ ਬੇਹੱਦ ਮਾੜਾ ਹਾਲ ਹੈ। ਪਹਿਲਾਂ ਤਾਂ ਥਾਣਿਆਂ ਜਾਂ ਦਫਤਰਾਂ ਵਿਚ ਤਾਇਨਾਤ ਕਰਮਚਾਰੀਆਂ ਲਈ ਵੱਖਰੇ ਪਖਾਨੇ ਦਾ ਪ੍ਰਬੰਧ ਨਹੀਂ ਸੀ ਪਰ ਹੁਣ ਨਵੀਆਂ ਇਮਾਰਤਾਂ ਵਿਚ ਇਹ ਵਿਵਸਥਾ ਕੀਤੀ ਗਈ ਹੈ ਪਰ ਆਮ ਪਬਲਿਕ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਜ਼ਿਆਦਾਤਰ ਥਾਣਿਆਂ ਵਿਚ ਜਨਤਾ ਲਈ ਪਖਾਨੇ ਦੀ ਵਿਵਸਥਾ ਨਹੀਂ ਹੈ। ਔਰਤਾਂ ਨੂੰ ਇਸ ਨਾਲ ਬੇਹੱਦ ਪ੍ਰੇਸ਼ਾਨੀ ਹੁੰਦੀ ਹੈ। ਨਵੇਂ ਬਣੇ ਥਾਣਿਆਂ ਵਿਚ ਮਰਦਾਂ ਲਈ ਤਾਂ ਗਰਾਊਂਡ ਫਲੋਰ 'ਤੇ ਪਖਾਨਿਆਂ ਦੀ ਵਿਵਸਥਾ ਹੈ ਪਰ ਔਰਤਾਂ ਲਈ ਫਸਟ ਫਲੋਰ 'ਤੇ ਪਖਾਨੇ ਬਣੇ ਹਨ ਜੋ ਸ਼ਿਕਾਇਤ ਦੇਣ ਜਾਂ ਜਾਂਚ ਲਈ ਆਈਆਂ ਔਰਤਾਂ ਲਈ ਪ੍ਰੇਸ਼ਾਨੀ ਦਾ ਕਾਰਨ ਹੈ।
ਕਈ ਮਹੀਨਿਆਂ ਤੋਂ ਬਿਨਾਂ ਆਰ. ਸੀ. ਦੇ ਚੱਲ ਰਹੀ ਹੈ ਕੇਂਦਰੀ ਮੰਤਰੀ ਦੀ ਗੱਡੀ
NEXT STORY