ਲੁਧਿਆਣਾ (ਰਿੰਕੂ) : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਭ੍ਰਿਸ਼ਟ ਅਧਿਕਾਰੀਆਂ ਨੂੰ ਮੁਅੱਤਲ ਕਰਨ ਦਾ ਪੰਜਾਬ ਕਾਂਗਰਸ ਦੇ ਸਕੱਤਰ ਨਰਿੰਦਰ ਮੱਕੜ ਨੇ ਸੁਆਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਭ੍ਰਿਸ਼ਟਾਚਾਰ ਦੇ ਖਿਲਾਫ ਹੈ ਅਤੇ ਅਕਾਲੀ ਸਰਕਾਰ ਦੇ ਕਾਰਜਕਾਲ 'ਚ ਭ੍ਰਿਸ਼ਟਾਚਾਰ ਕਰਨ ਵਾਲੇ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਆਪਣੇ 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਜਨਹਿਤ 'ਚ ਜੋ ਕੰਮ ਕਰਕੇ ਦਿਖਾਏ, ਉਸ ਨੂੰ ਅਕਾਲੀ-ਭਾਜਪਾ ਸਰਕਾਰ ਆਪਣੇ 10 ਸਾਲਾਂ ਦੇ ਕਾਰਜਕਾਲ 'ਚ ਵੀ ਨਹੀਂ ਕਰ ਸਕੀ ਅਤੇ ਇਹੀ ਕਾਰਨ ਹੈ ਕਿ ਵਿਰੋਧੀਆਂ ਤੋਂ ਇਹ ਸਭ ਕੁਝ ਬਰਦਾਸ਼ਤ ਨਹੀਂ ਹੋ ਰਿਹਾ। ਕਾਂਗਰਸੀ ਨੇਤਾ ਮੱਕੜ ਨੇ ਕਿਹਾ ਕਿ ਕੈਪਟਨ ਸਰਕਾਰ ਤੋਂ 6 ਮਹੀਨਿਆਂ ਦਾ ਹਿਸਾਬ ਮੰਗਣਵਾਲੇ ਭਾਜਪਾਈ ਪਹਿਲਾਂ ਪੰਜਾਬ 'ਚ ਆਪਣੇ 10 ਸਾਲਾਂ ਦੇ ਕਾਰਜਕਾਲ ਅਤੇ ਦੇਸ਼ 'ਚ ਮੋਦੀ ਸਰਕਾਰ ਦੇ ਲਗਭਗ ਸਾਢੇ 3 ਸਾਲ ਦੇ ਕਾਰਜਾਂ ਦਾ ਹਿਸਾਬ ਦੇਣ।
ਭਾਰਤ ਪਾਕਿ ਸਰਹੱਦ ਤੇ ਬੀ. ਐੱਸ. ਐੱਫ ਦੇ ਜਵਾਨਾਂ ਨੇ 2 ਨਸ਼ਾ ਤਸਕਰ ਕੀਤੇ ਢੇਰ
NEXT STORY