ਚੰਡੀਗੜ੍ਹ (ਪਰਾਸ਼ਰ) — ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਕਿ ਅਕਾਲੀਆਂ ਕੋਲ ਉਨ੍ਹਾਂ ਦੇ ਟ੍ਰਾਂਸਪੋਰਟ, ਰੇਤ-ਬਜਰੀ, ਕੇਬਲ ਟੀ. ਵੀ. ਤੇ ਚਿੱਟੇ ਦੇ ਵਪਾਰ ਨਾਲ ਸਬੰਧਿਤ ਪੁੱਛੇ ਜਾ ਰਹੇ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ ਇਸ ਲਈ ਉਹ ਉਨ੍ਹਾਂ 'ਤੇ ਸਦਨ ਦੀ ਮਰਿਆਦਾ ਦੀ ਉਲਘੰਣਾ ਕਰਨ ਦੇ ਗਲਤ ਦੋਸ਼ ਲਗਾ ਰਹੇ ਹਨ। ਬੁੱਧਵਾਰ ਨੂੰ ਵਿਧਾਨ ਸਭਾ ਦੀ ਪ੍ਰੈੱਸ ਗੈਲਰੀ ਲਾਊਂਜ 'ਚ ਸਿੱਧੂ ਨੇ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਅਕਾਲੀਆਂ ਨੇ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਪ੍ਰਦੇਸ਼ ਨੂੰ ਜੰਮ ਕੇ ਲੁੱਟਿਆ ਹੈ।
ਫੇਸਬੁੱਕ, ਵਾਟਸਐਪ ਤੇ ਸੋਸ਼ਲ ਮੀਡੀਆ 'ਤੇ ਜਨਤਾ ਆਏ ਦਿਨ ਅਕਾਲੀਆਂ ਨਾਲ ਇਸ ਸਬੰਧ 'ਚ ਸਵਾਲ ਪੁੱਛ ਰਹੀ ਹੈ, ਜਿਸ ਦਾ ਇਨ੍ਹਾਂ ਦੇ ਆਗੂ ਜਵਾਬ ਨਹੀਂ ਦੇ ਪਾ ਰਹੇ। ਸਿੱਧੂ ਨੇ ਕਿਹਾ ਕਿ ਉਨ੍ਹਾਂ 'ਤੇ ਸਦਨ 'ਚ ਗਲਤ ਸ਼ਬਦਾਂ ਦਾ ਇਸਤੇਮਾਲ ਕਰਨ ਦਾ ਦੋਸ਼ ਸਰਾਸਰ ਗਲਤ ਹੈ। ਅਪਸ਼ਬਦ ਉਨ੍ਹਾਂ ਨੇ ਨਹੀਂ ਕਿਸੇ ਹੋਰ ਨੇ ਬੋਲੇ ਹੋਣਗੇ ਤੇ ਅਕਾਲੀਆਂ ਨੇ ਜਾਣ ਬੁੱੱਝ ਕੇ ਇਹ ਤੋਹਮਤ ਉਨ੍ਹਾਂ ਦੇ ਮੱਥੇ ਮੜ੍ਹ ਦਿੱਤੀ, ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪਿਛਲੀ ਵਿਧਾਨ ਸਭਾ ਦੇ ਕਾਰਜਕਾਲ ਦੌਰਾਨ ਸਦਨ 'ਚ ਸਭ ਤੋਂ ਪਹਿਲਾਂ ਅਪਸ਼ਬਦ ਬਿਕਰਮ ਸਿੰਘ ਮਜੀਠੀਆ ਨੇ ਇਸਤੇਮਾਲ ਕੀਤੇ ਸਨ ਤੇ ਇਸ ਦਾ ਵੀਡੀਓ ਅਜੇ ਤਕ ਯੂ-ਟਿਯੂਬ 'ਤੇ ਉਪਬੱਧ ਹੈ।
ਸਿੱਧੂ ਨੇ ਕਿਹਾ ਕਿ ਉਹ ਜਦ ਤਕ ਵਿਧਾਨ ਸਭਾ ਦੇ ਮੈਂਬਰ ਰਹਿਣਗੇ ਉਦੋਂ ਤਕ ਅਕਾਲੀਆਂ ਦੀ ਪੋਲ ਖੋਲਦੇ ਰਹਿਣਗੇ ਤੇ ਉਨ੍ਹਾਂ ਵਲੋਂ ਕੀਤੇ ਕਾਰਨਾਮਿਆਂ ਦਾ ਜਵਾਬ ਮੰਗਦੇ ਰਹਿਣਗੇ। ਸੁਖਬੀਰ ਬਾਦਲ ਤੇ ਮਜੀਠੀਆ ਨੂੰ ਚਾਹੀਦਾ ਹੈ ਕਿ ਆਪਣੇ ਪਿਆਦਿਆਂ ਦੀ ਬਜਾਇ ਖੁਦ ਅੱਗੇ ਆ ਕੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣ। ਸਿੱਧੂ ਨੇ ਆਪਣੇ ਸ਼ਾਇਰਾਨਾ ਅੰਦਾਜ਼ 'ਚ ਅਕਾਲੀਆਂ ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ 'ਜਬ ਤਕ ਰਗੋਂ ਮੇ ਲਹੂ ਰਹੇਗਾ, ਨਵਜੋਤ ਸਿੱਧੂ ਇਹ ਹੀ ਕਹੇਗਾ-ਬਾਦਲ ਪਰਿਵਾਰ ਨੇ ਪੰਜਾਬ ਨੂੰ ਜੰਮ ਕੇ ਲੁੱਟਿਆ ਹੈ'। ਕਾਂਗਰਸ ਵਿਧਾਇਕ ਸੁਖੀ ਰੰਧਾਵਾ ਨੇ ਕਿਹਾ ਕਿ ਉਹ ਅਜੇ ਵੀ ਆਪਣੇ ਬਿਆਨ 'ਤੇ ਕਾਇਮ ਹਨ ਕਿ ਬਿਕਰਮ ਮਜੀਠੀਆ ਹੀ ਚਿੱਟੇ ਦੇ ਵਪਾਰ ਦਾ ਸਰਗਨਾ ਹੈ। ਉਸ ਦੇ ਖਿਲਾਫ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ।
ਬਾਦਲ ਸਰਕਾਰ ਵੀ ਕਰ ਸਕਦੀ ਸੀ ਕਰਜ਼ਾ ਮੁਆਫ?
NEXT STORY