ਚੰਡੀਗੜ੍ਹ : ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਨਵਜੋਤ ਸਿੰਘ ਸਿੱਧੂ ਨੂੰ ਬਿਨਾਂ ਦੇਰ ਕੀਤੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਬਾਜਵਾ ਮੁਤਾਬਕ ਸਿੱਧੂ ਦਾ ਪਰਿਵਾਰ ਕਾਂਗਰਸੀ ਸੀ, ਇਸ ਲਈ ਹੁਣ ਨਵਜੋਤ ਸਿੰਘ ਸਿੱਧੂ ਦੀ ਵੀ ਅਸਲ ਥਾਂ ਕਾਂਗਰਸ ਵਿਚ ਹੀ ਹੈ। ਇਸ ਲਈ ਉਨ੍ਹਾਂ ਨੂੰ ਬਿਨਾਂ ਕੁਝ ਸੋਚੇ ਸਮਝੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਜਾਣਾ ਚਾਹੀਦਾ ਹੈ।
ਰਾਜ ਸਭਾ ਮੈਂਬਰਸ਼ਿਪ ਛੱਡਣ ਤੋਂ ਬਾਅਦ ਸਿਆਸੀ ਗਲਿਆਰਿਆਂ ਵਿਚ ਚਰਚਾ ਸੀ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ ਪਰ 'ਆਪ' 'ਚ ਉਨ੍ਹਾਂ ਦੀ ਦਾਲ ਨਾ ਗਲਣ ਤੋਂ ਬਾਅਦ ਕਾਂਗਰਸ ਨੇ ਸਿੱਧੂ ਲਈ ਬਾਹਾਂ ਖੋਲ੍ਹ ਦਿੱਤੀਆਂ ਹਨ।
ਓਰਬਿਟ ਬੱਸ ਕਾਂਡ : ਅੰਤਾਂ ਦੇ ਦੁੱਖ 'ਚ ਪਰਿਵਾਰ, ਮੌਤ ਤੋਂ ਇਕ ਦਿਨ ਬਾਅਦ ਸੀ ਜਨਮ ਦਿਨ (ਤਸਵੀਰਾਂ)
NEXT STORY