ਅੰਮ੍ਰਿਤਸਰ (ਜਿਆ) : ਪਿਛਲੇ ਹਫ਼ਤੇ ਰਾਜ ਸਭਾ ਤੋਂ ਅਸਤੀਫਾ ਦੇਣ ਦੇ ਬਾਅਦ ਇਕਾਂਤ ਵਾਸ ਵਿਚ ਚਲੇ ਗਏ ਨਵਜੋਤ ਸਿੰਘ ਸਿੱਧੂ ਸੋਮਵਾਰ ਨੂੰ ਜਦੋਂ ਪ੍ਰੈੱਸ ਕਾਨਫਰੰਸ ਕਰਨ ਪੁੱਜੇ ਤਾਂ ਅਜਿਹਾ ਲੱਗ ਰਿਹਾ ਸੀ ਕਿ ਉਹ ਪੰਜਾਬ ਵਿਚ ਆਪਣੀ ਭੂਮਿਕਾ ਬਾਰੇ ਐਲਾਨ ਕਰਨਗੇ ਪਰ ਉਨ੍ਹਾਂ ਨੇ ਸਿਰਫ ਰਾਜ ਸਭਾ ਤੋਂ ਅਸਤੀਫਾ ਦੇਣ ਦੇ ਕਾਰਨਾਂ ਦਾ ਖੁਲਾਸਾ ਕਰਨ ਦੀ ਹੀ ਗੱਲ ਕੀਤੀ ਅਤੇ ਬਾਕੀ ਭਵਿੱਖ ਦੀ ਆਪਣੀ ਰਣਨੀਤੀ ਦੇ ਪੱਤੇ ਨਹੀਂ ਖੋਲ੍ਹੇ। ਇਸ ਦੇ ਨਾਲ ਉਹ ਵਾਰ-ਵਾਰ ਪੰਜਾਬ ਵਿਚ ਰਹਿਣ ਦੀ ਗੱਲ ਕਰ ਕੇ ਆਖਰ ਆਪਣੇ ਮਨ ਦੀ ਗੱਲ ਕਹਿ ਹੀ ਗਏ ਕਿ ਉਨ੍ਹਾਂ ਦਾ ਲਕਸ਼ ਪੰਜਾਬ ਦਾ ਮੁੱਖ ਮੰਤਰੀ ਬਣਨਾ ਹੈ ।
ਸਿੱਧੂ ਦੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦਿੰਦੇ ਹੀ ਦੇਸ਼ ਭਰ ਵਿਚ ਇਹ ਚਰਚਾ ਸ਼ੁਰੂ ਹੋ ਗਈ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਅਗਲੀ ਰਣਨੀਤੀ ਕੀ ਹੈ। ਪੰਜਾਬ ਦੀ ਰਾਜਨੀਤੀ ਵਿਚ ਚਰਚਾ ਦਾ ਕੇਂਦਰ ਬਿੰਦੂ ਬਣਦੇ ਹੀ ਸਿੱਧੂ ਦੇ ਬਾਰੇ ਵਿਚ ਇਹ ਕਿਆਸ ਲੱਗਣੇ ਸ਼ੁਰੂ ਹੋ ਗਏ ਕਿ ਉਹ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਚਿਹਰਾ ਹੋਣਗੇ । ਰਾਜਨੀਤੀ ਵਿਚ ਮੋਨੀ ਬਾਬਾ ਬਣ ਚੁੱਕੇ ਨਵਜੋਤ ਸਿੰਘ ਸਿੱਧੂ ਰਾਜ ਸਭਾ ਤੋਂ ਅਸਤੀਫਾ ਦੇਣ ਦੇ ਕੁਝ ਘੰਟਿਆਂ ਬਾਅਦ ਹੀ ਦਿੱਲੀ ਤੋਂ ਮੁੰੰਬਈ ਰਵਾਨਾ ਹੋ ਗਏ। ਇਸ ਦੌਰਾਨ 'ਆਪ' ਨੇ ਇੰਨਾ ਓਵਰ ਰਿਐਕਟ ਕੀਤਾ ਕਿ ਮੰਨ ਲਓ ਸਿੱਧੂ ਹੁਣ ਇਕ ਦੋ ਦਿਨ ਵਿਚ ਹੀ 'ਆਪ' 'ਚ ਸ਼ਾਮਲ ਹੋ ਜਾਣਗੇ ਪਰ ਜਦੋਂ ਅਜਿਹਾ ਨਾ ਹੋਇਆ ਤਾਂ 'ਆਪ' ਨੇਤਾ ਵੀ ਬੈਕਫੁਟ 'ਤੇ ਆ ਗਏ। ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੂ ਨੂੰ ਕਾਂਗਰਸ ਵਿਚ ਸ਼ਾਮਲ ਹੋਣ ਦਾ ਸੱਦਾ ਦੇ ਕੇ ਇਕ ਤਰ੍ਹਾਂ ਨਾਲ ਸਿੱਧੂ ਦਾ ਸਿਆਸੀ ਕੱਦ ਉੱਚਾ ਕਰ ਦਿੱਤਾ ਪਰ ਸਿੱਧੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਅਜਿਹਾ ਕੁਝ ਵੀ ਨਹੀਂ ਕੀਤਾ।
ਦੁੱਗਣੇ ਕਰਨ ਦੇ ਬਹਾਨੇ ਔਰਤ ਕੋਲੋਂ ਗਹਿਣੇ ਲੈ ਉਡੇ ਨੌਸਰਬਾਜ਼
NEXT STORY