ਕਪੂਰਥਲਾ— ਕਾਲੀ ਬੇਈ 'ਚ ਪਿਛਲੇ 5 ਸਾਲਾਂ ਤੋਂ ਡਿੱਗ ਰਹੇ ਸੀਵਰੇਜ ਦੇ ਦੂਸ਼ਿਤ ਪਾਣੀ ਨੂੰ ਲੈ ਕੇ ਸਥਾਨਕ ਲੋਕ ਅਦਾਲਤ ਕਪੂਰਥਲਾ ਨੇ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ 7 ਲੋਕਾਂ ਸੰਮਨ ਭੇਜਿਆ ਹੈ। ਅਦਾਲਤ ਨੇ ਸਿੱਧੂ ਨੂੰ 12 ਦਸੰਬਰ ਨੂੰ ਅਦਾਲਤ 'ਚ ਪੇਸ਼ ਹੋ ਕੇ ਆਪਣਾ ਪੱਖ ਰੱਖਣ ਨੂੰ ਕਿਹਾ ਹੈ। ਇਸ ਦੇ ਇਲਾਵਾ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਏ ਵੇਨੂੰ ਪ੍ਰਸਾਦ, ਡਾਇਰੈਕਟਰ ਕਮਲ ਯਾਦਵ, ਡਿਪਟੀ ਡਾਇਰੈਕਟਰ ਸੰਜੀਵ ਸ਼ਰਮਾ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਡਾਇਰੈਕਟਰ ਕਮ ਚੇਅਰਮੈਨ ਕਾਹਨ ਪੰਨੂੰ, ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਾਇਬ ਅਤੇ ਨਗਰ ਕੌਂਸਲ ਕਪੂਰਥਲਾ ਦੀ ਪ੍ਰਧਾਨ ਅੰਮ੍ਰਿਤਪਾਲ ਕੌਰ ਵਾਲੀਆ ਨੂੰ ਵੀ ਉਸੇ ਕੋਰਟ 'ਚ ਤਲਬ ਕੀਤਾ ਹੈ।
ਜ਼ਿਕਰਯੋਗ ਹੈ ਕਿ ਵਿਰਾਸਤੀ ਸ਼ਹਿਰ ਦੇ ਦੂਸ਼ਿਤ ਪਾਣੀ ਨੂੰ ਕੈਮੀਕਲ ਨਾਲ ਭਰਪੂਰ ਕਰਨ ਲਈ 12 ਕਰੋੜ ਦੀ ਲਾਗਤ ਨਾਲ 2004 'ਚ ਬਣਿਆ ਸੀਵਰੇਜ ਟ੍ਰੀਟਮੈਂਟ ਕਈ ਸਾਲਾਂ ਤੋਂ ਬੰਦ ਪਿਆ ਹੈ। ਜੇਕਰ ਇਸ ਦੂਸ਼ਿਤ ਪਾਣੀ ਨੂੰ ਜਲਦੀ ਹੀ ਸਾਫ ਨਹੀਂ ਕੀਤਾ ਗਿਆ ਤਾਂ ਇਸ ਨਾਲ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਪੈਦਾ ਹੋ ਸਕਦੀਆਂ ਹਨ। ਇਸ ਨੂੰ ਸਾਫ ਕਰਨ ਵਾਲਾ ਰਿਐਕਟਰ ਕਰੀਬ 4 ਸਾਲਾਂ ਤੋਂ ਨਹੀਂ ਚੱਲ ਪਾਇਆ ਹੈ, ਜਿਸ ਦੇ ਚਲਦਿਆਂ ਦੂਸ਼ਿਤ ਜਲ ਬਿਨਾਂ ਟ੍ਰੀਟ ਕੀਤੇ ਕਾਲੀ ਬੇਈ 'ਚ ਪਾ ਦਿੱਤਾ ਜਾ ਰਿਹਾ ਹੈ। 11 ਅਪ੍ਰੈਲ 2012 'ਚ ਸੀਵਰੇਜ ਟ੍ਰੀਟਮੈਂਟ ਦਾ ਚਾਰਜ ਨਗਰ ਕੌਂਸਲ ਕਪੂਰਥਲਾ ਨੂੰ ਮਿਲਿਆ ਸੀ, ਜਿਸ ਦੇ ਬਾਅਦ ਇਸ ਦੀ ਹਾਲਤ ਲਗਾਤਾਰ ਤਰਸਯੋਗ ਹੁੰਦੀ ਗਈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ ਲੋਕ ਅਦਾਲਤ ਕਪੂਰਥਲਾ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਦੇ ਚਲਦਿਆਂ ਹੁਣ ਅਦਾਲਤ ਨੇ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ 7 ਲੋਕਾਂ ਨੂੰ 12 ਦਸੰਬਰ ਨੂੰ ਅਦਾਲਤ 'ਚ ਤਲਬ ਕੀਤਾ ਹੈ।
ਲੁਧਿਆਣਾ ਫੈਕਟਰੀ ਹਾਦਸਾ : ਮਾਲਕ ਇੰਦਰਜੀਤ ਗੋਲਾ ਗ੍ਰਿਫਤਾਰ
NEXT STORY