ਗੁਰਦਾਸਪੁਰ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਦੋਸਤ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਗੁਰਪ੍ਰੀਤ ਘੁੱਗੀ ਲਈ ਕਾਂਗਰਸ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਸਿੱਧੂ ਦਾ ਕਹਿਣਾ ਹੈ ਕਿ ਘੁੱਗੀ ਜਦੋਂ ਮਰਜ਼ੀ ਚਾਹੁਣ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਮਨਪ੍ਰੀਤ ਬਾਦਲ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਪਾਰਟੀ ਵਿਚ ਸ਼ਮੂਲੀਅਤ ਕਰਨ ਤੋਂ ਇਨਕਾਰ ਕਰ ਚੁੱਕੇ ਹਨ। ਜਿੱਥੋਂ ਤਕ ਗੱਲ ਸਿੱਧੂ ਅਤੇ ਘੁੱਗੀ ਦੇ ਆਪਸੀ ਸੰਬੰਧਾਂ ਦੀ ਹੈ ਤਾਂ ਸਭ ਜਾਣਦੇ ਹਨ ਕਿ ਘੁੱਗੀ ਵਲੋਂ ਸਿੱਧੂ ਨੂੰ 'ਆਪ' 'ਚ ਸ਼ਾਮਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਗਿਆ ਸੀ, ਜਿਸ ਦਾ ਖੁਲਾਸਾ ਉਨ੍ਹਾਂ ਅਸਤੀਫਾ ਦੇਣ ਦੌਰਾਨ ਪੱਤਰਕਾਰਾਂ ਸਾਹਮਣੇ ਵੀ ਕੀਤਾ ਸੀ।
ਮੋਹਾਲੀ 'ਚ ਗੰਦੇ ਨਾਲੇ 'ਚੋਂ ਮਿਲੀ ਐੱਨ. ਆਰ. ਆਈ. ਦੀ ਲਾਸ਼, ਜਾਂਚ ਦੌਰਾਨ ਹੋਇਆ ਵੱਡਾ ਖੁਲਾਸਾ (ਤਸਵੀਰਾਂ)
NEXT STORY