ਨੱਥੂਵਾਲਾ ਗਰਬੀ (ਰਾਜਵੀਰ) : ਜਿਹੜੇ ਪੁੱਤਰਾਂ ਨੂੰ ਤਰਸਦੇ ਹੋਏ ਕੁਝ ਮਾਪੇ ਇਸ ਦੁਨੀਆਂ ਤੋਂ ਚਲੇ ਜਾਂਦੇ ਹਨ, ਉਨ੍ਹਾਂ ਪੁੱਤਰਾਂ ਦੀ ਕੁਝ ਗਲਤ ਲੋਕ ਇਸ ਕਦਰ ਬੇਕਦਰੀ ਕਰਦੇ ਹਨ ਕਿ ਉਨ੍ਹਾਂ ਨੂੰ ਦੁਨੀਆ ਦੇਖਣੀ ਵੀ ਨਸੀਬ ਨਹੀਂ ਹੁੰਦੀ। ਅਜਿਹੇ ਹੀ ਇੱਕ ਪੁੱਤਰ ਨੂੰ ਕਿਸੇ ਔਰਤ ਨੇ ਜਨਮ ਦੇਣ ਤੋਂ ਬਾਅਦ ਰੂੜੀਆਂ (ਕੂੜੇ ਦੇ ਢੇਰ) 'ਤੇ ਸੁੱਟ ਦਿੱਤਾ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਮੁਤਾਬਕ ਨੇੜਲੇ ਪਿੰਡ ਵੱਡਾਘਰ ਦੀ ਦਲਿਤ ਬਸਤੀ ਨੇੜੇ ਲੱਗੀਆ ਹੋਈਆਂ ਰੂੜੀਆਂ 'ਚੋਂ ਤਕਰੀਬਨ ਅੱਠ ਮਹੀਨੇ ਦਾ ਨਵਜੰਮਿਆ ਬੱਚਾ ਮ੍ਰਿਤਕ ਪਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਨੱਥੂਵਾਲਾ ਦੇ ਇੰਚਾਰਜ ਥਾਣੇਦਾਰ ਪੂਰਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਵੱਡਾਘਰ ਦੇ ਪੰਚ ਸੁਖਦੇਵ ਸਿੰਘ ਨੇ ਸੂਚਨਾ ਦਿੱਤੀ ਕਿ ਪਿੰਡ ਦੀ ਬਾਜੀਗਰ ਅਤੇ ਬੌਰੀਆ ਬਸਤੀ ਨੇੜੇ ਲੱਗੀਆ ਹੋਈਆਂ ਰੂੜੀਆ 'ਤੇ ਕਿਸੇ ਨੇ ਨਵਜੰਮੇ ਬੱਚੇ ਨੂੰ ਸੁੱਟਿਆ ਹੋਇਆ ਹੈ, ਜਿਸ ਦੀ ਮੌਤ ਹੋ ਚੁੱਕੀ ਹੈ।
ਮੌਕੇ 'ਤੇ ਪਹੁੰਚ ਕੇ ਪੁਲਸ ਪਾਰਟੀ ਨੇ ਪਿੰਡ ਦੇ ਪਤਵੰਤਿਆ ਅਤੇ ਨੇੜਲੇ ਘਰਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਅਤੇ ਮ੍ਰਿਤਕ ਬੱਚੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਮੀਡੀਆ ਨਾਲ ਗੱਲ ਕਰਦੇ ਹੋਏ ਥਾਣੇਦਾਰ ਪੂਰਨ ਸਿੰਘ ਨੇ ਦੱਸਿਆ ਕਿ ਇਹ ਕਿਸੇ ਅਣਵਿਆਹੀ ਮਾਂ ਜਾਂ ਕਿਸੇ ਔਰਤ ਦੇ ਨਾਜਾਇਜ਼ ਸੰਬੰਧਾਂ ਦਾ ਨਤੀਜਾ ਹੋ ਸਕਦਾ ਹੈ, ਜਿਸ ਨੇ ਆਪਣਾ ਪਾਪ ਛੁਪਾਉਣ ਲਈ ਹੀ ਬੱਚੇ ਨੂੰ ਰੂੜੀਆਂ 'ਚ ਸੁੱਟਿਆ ਹੈ। ਫਿਲਹਾਲ ਪੁਲਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ, ਉਸ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।
ਨਸ਼ੇ ਦੀ ਹਾਲਤ 'ਚ ਧਾਰਮਿਕ ਪੋਥੀਆਂ ਨੂੰ ਕੀਤਾ ਅਗਨਭੇਟ (ਵੀਡੀਓ)
NEXT STORY