ਜਲੰਧਰ : ਸਥਾਨਕ 66 ਫੁੱਟੀ ਰੋਡ 'ਤੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਜਲੰਧਰ ਹਾਈਟਸ ਦੇ ਬਾਹਰ ਇਕ ਲਾਸ਼ ਬਰਾਮਦ ਕੀਤੀ ਗਈ। ਲਾਸ਼ ਨੇੜੇ ਇਕ ਮੋਟਰਸਾਈਕਲ ਵੀ ਪਿਆ ਹੋਇਆ ਮਿਲਿਆ। ਪੁਲਸ ਦੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ ਦਿਓਲ ਨਗਰ ਦੇ ਵਰਿੰਦਰ ਦੇ ਤੌਰ 'ਤੇ ਕੀਤੀ ਗਈ ਹੈ ਅਤੇ ਉਹ ਆਸਟ੍ਰੇਲੀਆ ਤੋਂ 2 ਮਹੀਨੇ ਪਹਿਲਾਂ ਹੀ ਵਾਪਸ ਆਇਆ ਸੀ। ਮੰਗਲਵਾਰ ਨੂੰ ਉਹ ਸ਼ਾਮ ਦੇ 5 ਵਜੇ ਮੋਟਰਸਾਈਕਲ ਲੈ ਕੇ ਘਰੋਂ ਨਿਕਲਿਆ ਪਰ ਵਾਪਸ ਨਹੀਂ ਪਰਤਿਆ। ਸਵੇਰੇ ਉਸ ਦੀ ਲਾਸ਼ ਬਰਾਮਦ ਕੀਤੀ ਗਈ। ਮ੍ਰਿਤਕ ਦੀ ਲਾਸ਼ 'ਤੇ ਕਿਸੇ ਤਰ੍ਹਾਂ ਦੇ ਸੱਟ ਦੇ ਨਿਸ਼ਾਨ ਨਹੀਂ ਹਨ। ਫਿਲਹਾਲ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸਿੱਖ ਜਥੇਬੰਦੀਆਂ ਤੇ ਨਿਰੰਕਾਰੀਆਂ ਵਿਚਕਾਰ ਟਕਰਾਅ ਹੋਣੋਂ ਟਲਿਆ
NEXT STORY