ਮੋਗਾ (ਅਜ਼ਾਦ) : ਇੱਥੋਂ ਦੇ ਪਿੰਡ ਦੌਧਰ ਸ਼ਰਕੀ 'ਚ ਇਕ ਸ਼ਾਤਰ ਗਿਰੋਹ ਵਲੋਂ 70 ਸਾਲਾਂ ਦੇ ਬਜ਼ੁਰਗ ਦੀ ਇਕ ਔਰਤ ਨਾਲ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਸ ਨੇ ਉਕਤ ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਬਜ਼ੁਰਗ ਜਾਗੀਰ ਸਿੰਘ ਵਾਸੀ ਪਿੰਡ ਦੌਧਰ ਸ਼ਰਕੀ ਨੇ ਦੱਸਿਆ ਕਿ ਉਹ ਬੀਤੀ 22 ਸਤੰਬਰ ਨੂੰ ਸਵੇਰੇ 9 ਵਜੇ ਦੇ ਕਰੀਬ ਬਾਬਾ ਮਹੇਸ਼ ਮੁਨੀ ਬੋਰੇ ਵਾਲੇ ਦੀ ਬਰਸੀ 'ਤੇ ਬੱਧਣੀ ਕਲਾਂ ਨਹਿਰ 'ਤੇ ਉਨ੍ਹਾਂ ਦੇ ਡੇਰੇ 'ਚ ਆ ਗਿਆ। ਕਥਿਤ ਦੋਸ਼ੀ ਉਸ ਨੂੰ ਉਥੇ ਮਿਲ ਗਏ। ਦੋਸ਼ੀਆਂ ਨੇ ਬਜ਼ੁਰਗ ਨੂੰ ਅਜਿਹਾ ਜਾਲ 'ਚ ਫਸਾਇਆ ਕਿ ਉਹ ਉਸ ਨੂੰ ਆਪਣੀ ਕਾਰ 'ਚ ਬਿਠਾ ਕੇ ਰਾਏਕੋਟ ਲੈ ਗਏ।
ਇਸ ਤੋਂ ਬਾਅਦ ਦੋਸ਼ੀ ਰਾਜੂ, ਵਿਨੋਦ ਕੁਮਾਰ, ਪੰਮੀ, ਸੈਂਪਲੀ ਅਤੇ ਡਰਾ-ਧਮਕਾ ਕੇ ਉਸ ਦੇ ਕੱਪੜੇ ਉਤਾਰ ਦਿੱਤੇ ਅਤੇ ਕਥਿਤ ਦੋਸ਼ੀ ਔਰਤ ਰਾਣੋ ਨਾਲ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ। ਇਸ ਤੋਂ ਬਾਅਦ ਦੋਸ਼ੀਆਂ ਨੇ ਬਜ਼ੁਰਗ ਨੂੰ ਬਲੈਕਮੇਲ ਕੀਤਾ ਕਿ ਜੇਕਰ ਉਸ ਨੇ 2 ਲੱਖ ਰੁਪਏ ਨਹੀਂ ਦਿੱਤੇ ਤਾਂ ਉਹ ਇਹ ਵੀਡੀਓ ਇੰਟਰਨੈੱਟ 'ਤੇ ਪਾ ਦੇਣਗੇ। ਪੀੜਤ ਨੇ ਦੱਸਿਆ ਕਿ ਉਹ ਬਹੁਤ ਡਰ ਗਿਆ ਅਤੇ ਦੋਸ਼ੀਆਂ ਦੀਆਂ ਮਿੰਨਤਾਂ ਕਰਨ ਲੱਗਾ ਪਰ ਉਨ੍ਹਾਂ ਨੇ ਉਸ ਦੀ ਕੋਈ ਗੱਲ ਨਾ ਸੁਣੀ। ਇਸ ਤੋਂ ਬਾਅਦ ਪੀੜਤ ਬਜ਼ੁਰਗ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਸਾਰੇ ਦੋਸ਼ੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਪੁਲਸ ਵਲੋਂ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਬੇਰੋਜ਼ਗਾਰ ਪੀ.ਟੀ.ਆਈ. ਅਧਿਆਪਕਾਂ ਵਲੋਂ ਮਰਨ ਵਰਤ ਸ਼ੁਰੂ, ਹੋਰ ਸਖਤ ਹੋਇਆ ਪ੍ਰਸ਼ਾਸਨ
NEXT STORY