ਚੰਡੀਗੜ੍ਹ-ਦੂਜੀ ਸੰਸਾਰ ਜੰਗ ਦੌਰਾਨ ਲੜਾਈ ਲੜਨ ਵਾਲਾ ਸਾਬਕਾ ਫੌਜੀ ਅਦਾਲਤ ਦੀ ਲੰਬੀ ਸੁਣਵਾਈ ਤੋਂ ਦੁਖੀ ਹੋ ਕੇ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਬਾਹਰ ਭੁੱਖ-ਹੜਤਾਲ 'ਤੇ ਬੈਠ ਗਿਆ, ਜਿਸ ਤੋਂ ਬਾਅਦ ਉਸ ਨੂੰ ਸਮਝਾ-ਬੁਝਾ ਕੇ ਉਸ ਦੀ ਭੁੱਖ-ਹੜਤਾਲ ਖਤਮ ਕਰਵਾ ਦਿੱਤੀ ਗਈ।
ਅਸਲ 'ਚ 81 ਸਾਲਾਂ ਦੇ ਇਸ ਬੁੱਢੇ ਬਾਬੇ ਦੀ ਤਨਖਾਹ ਅਤੇ ਏਰੀਅਲ ਅਜੇ ਤੱਕ ਉਸ ਨੂੰ ਨਹੀਂ ਮਿਲਿਆ। ਇਸ ਤੋਂ ਇਲਾਵਾ ਦੂਜੀ ਸੰਸਾਰ ਜੰਗ ਤੋਂ ਬਾਅਦ ਹਾਈਕੋਰਟ ਅਤੇ ਸੁਪਰੀਮ ਕੋਰਟ ਨੇ ਉਸ ਨੂੰ ਸਵਾ ਕਰੋੜ ਰੁਪਏ ਦੇਣ ਦਾ ਹੁਕਮ ਦਿੱਤਾ ਸੀ ਅਤੇ ਇਹ ਪੈਸਾ ਵੀ ਉਸ ਨੂੰ ਅਜੇ ਤੱਕ ਨਹੀਂ ਮਿਲਿਆ।
ਇਸ ਮਾਮਲੇ ਦੀ ਅਦਾਲਤ 'ਚ ਲੰਬੀ ਸੁਣਵਾਈ ਚੱਲ ਰਹੀ ਹੈ, ਜਿਸ ਤੋਂ ਤੰਗ ਆ ਕੇ ਦੂਜੀ ਵਾਰ ਇਹ ਸਾਬਕਾ ਫੌਜੀ ਇਨਸਾਫ ਲਈ ਹਾਈਕੋਰਟ ਦੇ ਬਾਹਰ ਭੁੱਖ-ਹੜਤਾਲ 'ਤੇ ਬੈਠ ਗਿਆ ਪਰ ਪੁਲਸ ਅਤੇ ਵਕੀਲਾਂ ਦੇ ਸਮਝਾਉਣ ਤੋਂ ਬਾਅਦ ਉਹ ਉੱਥੋਂ ਹਟ ਗਿਆ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਇਸ ਸ਼ਖਸ ਦੇ ਸ਼ੌਕ ਨੇ ਕੁਝ ਵੱਖਰੇ, ਪੜ੍ਹ ਤੁਹਾਨੂੰ ਵੀ ਹੋਵੇਗੀ ਹੈਰਾਨੀ
NEXT STORY