ਸੁਲਤਾਨਪੁਰ ਲੋਧੀ (ਧੀਰ)— ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਨਜਾਇਜ ਸ਼ਰਾਬ ਵੇਚਣ ਵਾਲਿਆ ਦੇ ਖਿਲਾਫ ਹੋਰ ਸਿਕੰਜਾ ਕੱਸਦੇ ਹੋਏ ਇੱਕ ਵਿਅਕਤੀ ਨੂੰ ਨਜਾਇਜ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾਂ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸੁਖਦੇਵ ਸਿੰਘ ਐੱਚ. ਸੀ ਸਿੰਗਾਰਾ ਸਿੰਘ, ਐੱਚ. ਸੀ ਬਲਵੰਤ ਸਿੰਘ, ਪੀ. ਐੱਚ. ਜੀ. ਜਗਤਾਰ ਸਿੰਘ ਮੋਟਰਸਾਈਕਲਾਂ 'ਤੇ ਗਸ਼ਤ ਕਰਦੇ ਹੋਏ ਪਿੰਡ ਮੋਠਾਂਵਾਲ ਤੋਂ ਲਾਟੀਆਂਵਾਲ ਨੂੰ ਜਾ ਰਹੇ ਸਨ ਤਾਂ ਪਿੰਡ ਸੈਚਾ ਦੇ ਕੱਚੇ ਰਸਤੇ ਤੋਂ ਇਕ ਵਿਅਕਤੀ ਨੂੰ ਹੱਥ 'ਚ ਪਲਾਸਟਿਕ ਦੀ ਕੈਨੀ ਪਕੜਿਆ ਵੇਖ ਸ਼ੱਕ ਦੇ ਆਧਾਰ 'ਤੇ ਨਾਮ ਪਤਾ ਪੁੱਛਿਆ। ਪੁੱਛਗਿੱਛ ਕਰਨ 'ਤੇ ਉਸ ਨੇ ਆਪਣਾ ਨਾਮ ਕੁਲਵੀਰ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਲਾਟੀਆਂਵਾਲ ਦੱਸਿਆ, ਜਿਸ ਦੇ ਹੱਥ 'ਚ ਫੜੀ ਕੈਨੀ ਦੀ ਤਲਾਸ਼ੀ ਲੈਣ ਉਸ 'ਚੋਂ 12 ਬੋਤਲਾਂ (9750 ਐੱਮ. ਐੱਲ) ਨਾਜਾਇਜ ਸ਼ਰਾਬ ਦੀਆਂ ਬਰਾਮਦ ਹੋਈਆਂ। ਉਕਤ ਵਿਅਕਤੀ ਖਿਲਾਫ ਥਾਣਾ ਸੁਲਤਾਨਪੁਰ ਲੋਧੀ 'ਚ ਐਕਸਾਈਜ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮੌਕੇ ਏ. ਐੱਸ. ਆਈ. ਸੁਖਦੇਵ ਸਿੰਘ ਮੋਠਾਂਵਾਲ, ਮੰਤਰੀ ਸੁਰਿੰਦਰ ਲਾਲ, ਪੀ. ਐੱਚ. ਜੀ. ਜਗੀਰ ਸਿੰਘ ਵੀ ਹਾਜਰ ਸਨ।
ਪੰਜਾਬ ਭਰ 'ਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੰਜ ਗ੍ਰਿਫਤਾਰ
NEXT STORY