ਫਗਵਾੜਾ(ਜਲੋਟਾ)—ਫਗਵਾੜਾ ਪੁਲਸ ਥਾਣਾ ਸਦਰ ਅਧੀਨ ਪੁਲਸ ਚੌਕੀ ਚਹੇੜੂ ਵਲੋਂ ਪਿੰਡ ਹਰਦਾਸਪੁਰ ਨੇੜੇ ਕੀਤੀ ਗਈ ਨਾਕਾਬੰਦੀ ਦੌਰਾਨ ਇਕ ਦੋਸ਼ੀ ਜਿਸ ਦੀ ਪਛਾਣ ਮੁਕੇਸ਼ ਟੰਡਨ ਪੁੱਤਰ ਰਵਿੰਦਰ ਕੁਮਾਰ ਵਾਸੀ ਪਿੰਡ ਪੱਦੀ ਜਾਗੀਰ ਮਾਹਲਾਂ ਜ਼ਿਲਾ ਜਲੰਧਰ ਹਾਲ ਵਾਸੀ ਡੱਡਲ ਮੁਹੱਲਾ ਫਗਵਾੜਾ ਦੇ ਰੂਪ ਵਿਚ ਹੋਈ ਹੈ, ਨੂੰ ਕਰੀਬ 31 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ। ਪੁਲਸ ਨੇ ਦੋਸ਼ੀ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕਰ ਦਿੱਤਾ ਹੈ। ਅਦਾਲਤ ਨੇ ਦੋਸ਼ੀ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਅਹਿਮ ਪਹਿਲੂ ਇਹ ਹੈ ਕਿ ਉਕਤ ਦੋਸ਼ੀ ਨੂੰ ਸਾਲ 2015 ਵਿਚ ਪੁਲਸ ਥਾਣਾ ਸਤਨਾਮਪੁਰਾ ਦੀ ਟੀਮ ਨੇ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਉਸ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਤਹਿਤ ਪੁਲਸ ਕੇਸ ਦਰਜ ਕੀਤਾ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕਰਫਿਊ ਕਾਰਨ ਗਊਸ਼ਾਲਵਾਂ ਤੋਂ ਮ੍ਰਿਤਕ ਗਊਆਂ ਚੁੱਕਣ ਦੀ ਬਣੀ ਸਮੱਸਿਆ
NEXT STORY