ਜਲੰਧਰ(ਵਰਿਆਣਾ)— ਵਰਿਆਣਾ-ਨੰਦਨਪੁਰ ਰੋਡ 'ਤੇ ਬੀਤੇ ਦਿਨ ਪਰਾਲੀ ਨਾਲ ਭਰੀ ਟਰਾਲੀ ਨੂੰ ਅੱਗ ਲੱਗਣ ਨਾਲ ਦਹਿਸ਼ਤ ਫੈਲ ਗਈ। ਇਸ ਅੱਗ ਕਾਰਨ ਹਜ਼ਾਰਾਂ ਰੁਪਏ ਦੀ ਪਰਾਲੀ ਤਾਂ ਸੜ ਕੇ ਸੁਆਹ ਹੋ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਕ ਟਰੈਕਟਰ ਚਾਲਕ ਪਰਾਲੀ ਨਾਲ ਭਰੀ ਟਰਾਲੀ ਲੈ ਕੇ ਨੰਦਨਪੁਰ ਤੋਂ ਵਰਿਆਣਾ ਵੱਲ ਜਾ ਰਿਹਾ ਸੀ ਕਿ ਅਚਾਨਕ ਇਸ 'ਚ ਪਈ ਪਰਾਲੀ ਨੂੰ ਅੱਗ ਲੱਗ ਗਈ।
ਉਨ੍ਹਾਂ ਦੱਸਿਆ ਕਿ ਅੱਗ ਦੀਆਂ ਲਪਟਾਂ ਨਿਕਦੀਆਂ ਦੇਖ ਉਕਤ ਰੋਡ 'ਤੇ ਆਉਣ-ਜਾਣ ਵਾਲੇ ਵਾਹਨਾਂ ਨੇ ਆਪਣੇ ਪਿੱਛੇ ਹੀ ਵਾਹਨ ਰੋਕ ਲਏ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਉਨ੍ਹਾਂ ਦੱਸਿਆ ਕਿ ਟਰੈਕਟਰ ਚਾਲਕ ਨੇ ਬੜੀ ਹੁਸ਼ਿਆਰੀ ਨਾਲ ਅੱਗ ਲੱਗੀ ਟਰਾਲੀ ਟਰੈਕਟਰ ਵਰਿਆਣਾ ਨਹਿਰ ਦੇ ਕਰੀਬ ਆਪਣੇ ਡੇਰੇ ਤੱਕ ਲੈ ਗਿਆ। ਜਿੱਥੇ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਗੱਡੀਆਂ ਮੌਕੇ 'ਤੇ ਪਹੁੰਚੀਆਂ, ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ।
ਟਰੈਕਟਰ ਚਾਲਕ ਨੇ ਦੱਸਿਆ ਕਿ ਜਿਵੇਂ ਹੀ ਉਹ ਨੰਦਨਪੁਰ ਕਾਲੋਨੀ ਦੇ ਕਰੀਬ ਉਕਤ ਟਰਾਲੀ ਲੈ ਕੇ ਆਪਣੇ ਡੇਰੇ ਵੱਲ ਆ ਰਿਹਾ ਸੀ ਤਾਂ ਅਚਾਨਕ ਟਰਾਲੀ 'ਚ ਪਈ ਪਰਾਲੀ ਨੂੰ ਅੱਗ ਲੱਗ ਗਈ। ਉਸ ਨੇ ਦੱਸਿਆ ਕਿ ਅੱਗ ਲੱਗੀ ਦੇਖ ਉਹ ਡਰ ਗਿਆ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ ਲੱਗੀ ਟਰਾਲੀ ਨੂੰ ਲੈ ਕੇ ਆਪਣੇ ਡੇਰੇ ਤੱਕ ਪਹੁੰਚ ਗਿਆ, ਜਿੱਥੇ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਸ਼ਾਰਟ ਸਰਕਟ ਹੋਣਾ ਹੈ, ਜਿਸ ਕਿ ਜਿਸ ਰੋਡ ਉਪਰ ਉਹ ਟਰਾਲੀ ਲੈ ਕੇ ਜਾ ਰਿਹਾ ਸੀ, ਉਸ ਰਸਤੇ 'ਚ ਬਿਜਲੀ ਤੀਆਂ ਤਾਰਾਂ ਨੀਵੀਆਂ ਸਨ, ਜਿਨ੍ਹਾਂ ਨਾਲ ਪਰਾਲੀ ਟਕਰਾ ਗਈ ਅਤੇ ਸਪਾਰਕਿੰਗ ਨਾਲ ਅੱਗ ਲੱਗ ਗਈ। ਮੌਕੇ 'ਤੇ ਮੌਜੂਦ ਕਈ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਟਰੈਕਟਰ ਚਾਲਕ ਅੱਗ ਲੱਗੀ ਪਰਾਲੀ ਨੂੰ ਆਪਣੇ ਡੇਰੇ ਤੱਕ ਨਾ ਲਿਜਾਂਦਾ ਤਾਂ ਕਾਫੀ ਨੁਕਸਾਨ ਹੋ ਜਾਣਾ ਸੀ।
ਨਾਗਾਲੈਂਡ ਦੀ ਮਹਿਲਾ ਲਈ ਸੰਗਰੂਰ ਦੀ ਆਈ. ਏ. ਐੱਸ. ਧੀ ਬਣੀ ਬਜਰੰਗੀ ਭਾਈਜਾਨ (ਤਸਵੀਰਾਂ)
NEXT STORY