ਸਿਰਸਾ — ਬੀਤੀ 25 ਅਗਸਤ ਨੂੰ ਡੇਰਾ ਸਮਰਥਕਾਂ ਵਲੋਂ ਕੀਤੀ ਗਈ ਹਿੰਸਾ ਦੀ ਤਫਤੀਸ਼ ਦੇ ਲਈ ਪੰਚਕੂਲਾ ਦੇ ਡੀ.ਐਸ.ਪੀ. ਮੁਨੀਸ਼ ਸਹਿਗਲ ਸਿਰਸਾ ਪੁੱਜੇ। ਉਨ੍ਹਾਂ ਨੇ ਨਵੇਂ ਡੇਰੇ 'ਚ ਜਾ ਕੇ ਡੇਰਾ ਚੇਅਰਪਰਸਨ ਵਿਪਾਸਨਾ ਅਤੇ ਉਪ ਪ੍ਰਧਾਨ ਡਾ.ਪੀ.ਆਰ. ਨੈਨ ਨਾਲ ਮਿਲ ਕੇ ਉਨ੍ਹਾਂ ਨੂੰ ਪੁੱਛਗਿੱਛ ਲਈ ਪੰਚਕੂਲਾ ਆਉਣ ਦਾ ਨੋਟਿਸ ਦਿੱਤਾ। ਦੋਵਾਂ ਤੋਂ ਪੰਚਕੂਲਾ 'ਚ ਹੋਈ ਹਿੰਸਾ 'ਚ ਸ਼ਾਮਲ ਡੇਰਾ ਪ੍ਰੇਮੀਆਂ ਬਾਰੇ ਜਾਣਕਾਰੀ ਲਈ ਜਾਵੇਗੀ।
ਫਰਾਰ ਚਲ ਰਹੀ ਹਨੀਪ੍ਰੀਤ ਦੇ ਇਲਾਵਾ ਅਦਿੱਤਯ ਇੰਸਾ, ਪਵਨ ਇੰਸਾ ਅਤੇ ਹੋਰਾਂ ਦੇ ਬਾਰੇ 'ਚ ਵੀ ਪੁੱਛਗਿੱਛ ਕੀਤੀ ਜਾਵੇਗੀ। ਪੰਚਕੂਲਾ ਪੁਲਸ ਨੇ ਵਿਪਾਸਨਾ ਅਤੇ ਨੈਨ ਤੋਂ ਪੁੱਛੇ ਜਾਣ ਵਾਲੇ ਸਵਾਲਾਂ ਦੀ ਬਕਾਇਦਾ ਸੂਚੀ ਤਿਆਰ ਕੀਤੀ ਗਈ ਹੈ। ਪੁਲਸ ਨੂੰ ਉਮੀਦ ਹੈ ਕਿ ਡੇਰੇ ਦੇ ਇਨ੍ਹਾਂ ਦੋਵਾਂ ਅਹਿਮ ਲੋਕਾਂ ਤੋਂ ਪੁੱਛ ਗਿੱਛ ਨਾਲ ਕਾਫੀ ਰਾਜ਼ ਸਾਹਮਣੇ ਆ ਸਕਦੇ ਹਨ ਅਤੇ ਫਰਾਰ ਦੋਸ਼ੀਆਂ ਨੂੰ ਫੜਣ ਦੇ ਵੀ ਸੁਰਾਗ ਮਿਲ ਸਕਦੇ ਹਨ। ਹੁਣ ਦੇਖਣਾ ਇਹ ਹੈ ਕਿ ਦੋਵੇਂ ਪੁੱਛਗਿੱਛ ਲਈ ਪੰਚਕੂਲਾ ਕਦੋਂ ਜਾਣਗੇ। ਐਸ.ਪੀ. ਅਸ਼ਵਨੀ ਸ਼ੈਣਵੀ ਨੇ ਦੱਸਿਆ ਕਿ ਸਿਰਸਾ ਪੁਲਸ ਮਾਮਲੇ 'ਚ ਪੰਚਕੂਲਾ ਪੁਲਸ ਨੂੰ ਪੂਰਾ ਸਹਿਯੋਗ ਕਰੇਗੀ।
ਮੋਦੀ ਦੀ ਮਨ ਕੀ ਬਾਤ 'ਚ ਸਵ. ਜਨਰਲ ਅਰਜਨ ਸਿੰਘ ਔਲਖ ਨੂੰ ਨਹੀਂ ਮਿਲੀ ਥਾਂ
NEXT STORY