ਜਲੰਧਰ 'ਚ ਬੁਲਾਈ ਗਈ ਪੈਰਾ ਮਿਲਟਰੀ ਫੌਜ, ਜਾਣੋ ਕੀ ਹੈ ਮਾਜਰਾ (ਤਸਵੀਰਾਂ)

You Are HerePunjab
Monday, May 30, 2016-12:38 PM
ਜਲੰਧਰ (ਸੋਨੂੰ) : ਸ਼ਹਿਰ 'ਚ ਇਕ ਜੂਨ ਤੋਂ ਲੈ ਕੇ 6 ਜੂਨ ਤੱਕ ਪੈਰਾ ਮਿਲਟਰੀ ਫੌਜ ਦੀ ਇਕ ਕੰਪਨੀ ਬੁਲਾਈ ਗਈ ਹੈ, ਜੋ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ 'ਤੇ ਤਾਇਨਾਤ ਹੋਵੇਗੀ। ਦੱਸਣਯੋਗ ਹੈ ਕਿ 4 ਤੋਂ 6 ਜੂਨ ਤੱਕ ਘੱਲੂਘਾਰਾ ਮਨਾਇਆ ਜਾਂਦਾ ਹੈ ਅਤੇ ਹਰ ਵਾਰ ਮਾਹੌਲ ਖਰਾਬ ਹੋਣ ਦਾ ਡਰ ਰਹਿੰਦਾ ਹੈ, ਇਸ ਲਈ ਸੁਰੱਖਿਆ ਕਾਰਨਾਂ ਕਰਕੇ ਪੁਲਸ ਨੇ ਪਹਿਲਾਂ ਹੀ ਪੈਰਾ ਮਿਲਟਰੀ ਫੋਰਸ ਮੰਗਵਾ ਲਈ ਹੈ। ਡੀ. ਸੀ. ਪੀ. ਹਰਜੀਤ ਸਿੰਘ ਅਤੇ ਏ. ਡੀ. ਸੀ. ਪੀ. ਹਰਪ੍ਰੀਤ ਸਿੰਘ ਮੰਢੇਰ ਨੇ ਇਸ ਫੋਰਸ ਨੂੰ ਹਦਾਇਤਾਂ ਦਿੱਤੀਆਂ ਹਨ ਅਤੇ ਵੱਖ-ਵੱਖ ਥਾਵਾਂ 'ਤੇ ਤਾਇਨਾਤ ਵੀ ਕਰਵਾ ਦਿੱਤਾ ਹੈ।

About The Author

Babita Marhas

Babita Marhas is News Editor at Jagbani.

Popular News

!-- -->