ਅੰਮ੍ਰਿਤਸਰ (ਸੁਮਿਤ) : ਸੁੱਚਾ ਸਿੰਘ ਲੰਗਾਹ, ਪ੍ਰਕਾਸ਼ ਸਿੰਘ ਬਾਦਲ ਦੀ ਪੈਦਾਇਸ਼ ਹੈ, ਜਿਹੜੇ ਉਸ ਨੂੰ ਪਾਰਟੀ 'ਚ ਅੱਗੇ ਲੈ ਕੇ ਆਏ। ਇਹ ਕਹਿਣਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ। ਸਰਨਾ ਅੰਮ੍ਰਿਤਸਰ ਵਿਖੇ ਪਹੁੰਚੇ ਹੋਏ ਸਨ। ਅਕਾਲੀ ਦਲ 'ਤੇ ਤਿੱਖੇ ਹਮਲੇ ਕਰਦਿਆਂ ਸਰਨਾ ਨੇ ਕਿਹਾ ਕਿ ਜਦੋਂ ਤੋਂ ਬਾਦਲ ਨੇ ਅਕਾਲੀ ਦਲ ਦੀ ਕਮਾਨ ਸੰਭਾਲੀ ਹੈ, ਪਾਰਟੀ 'ਚੋਂ ਸੱਚ ਅਤੇ ਈਮਾਨਦਾਰੀ ਦਾ ਸਿਧਾਂਤ ਹੀ ਖਤਮ ਹੋ ਗਿਆ ਹੈ।
ਐੱਸ. ਜੀ. ਪੀ. ਸੀ. ਦੇ ਜਥੇਦਾਰ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਅੱਗੇ ਪੇਸ਼ ਨਾ ਹੋਣ ਦੇ ਮਾਮਲੇ 'ਚ ਸਰਨਾ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਪੇਸ਼ ਹੋਣ ਨਾਲ ਬੇਦਅਬੀ ਦੇ ਦੋਸ਼ੀਆਂ ਨੂੰ ਸਜ਼ਾ ਮਿਲਦੀ ਹੈ ਤਾਂ ਪੇਸ਼ੀ 'ਚ ਕੋਈ ਹਰਰ ਨਹੀਂ।
25 ਲੱਖ ਠੱਗਣ ਦੇ ਮਾਮਲੇ 'ਚ ਪਤੀ-ਪਤਨੀ ਨਾਮਜ਼ਦ
NEXT STORY