ਲੁਧਿਆਣਾ(ਮੁੱਲਾਂਪੁਰੀ)-ਦੇਸ਼ ਦੇ ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ਐੱਨ. ਡੀ. ਏ. ਨੇ ਸ਼੍ਰੀ ਵੈਂਕਈਆ ਨਾਇਡੂ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਹੈ। ਉਨ੍ਹਾਂ ਦਾ ਜਿੱਤਣਾ ਵੀ ਲਗਭਗ ਤੈਅ ਮੰਨਿਆ ਜਾ ਰਿਹਾ ਹੈ ਪਰ ਇਸ ਤੋਂ ਪਹਿਲਾਂ ਇਸ ਵੱਕਾਰੀ ਮਾਣਯੋਗ ਅਹੁਦੇ ਦੇ ਬਾਰੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਵੀ ਚੱਲਿਆ ਸੀ, ਜਿਸ ਨੂੰ ਲੈ ਕੇ ਸ. ਬਾਦਲ ਨੇ ਨਾ ਪੱਖੀ ਸਿਰ ਮਾਰਿਆ ਸੀ ਪਰ ਸ਼੍ਰੋਮਣੀ ਅਕਾਲੀ ਦਲ 'ਤੇ ਆਸ ਸੀ ਕਿ ਪਿਛਲੇ 40 ਸਾਲਾਂ ਤੋਂ ਐੱਨ. ਡੀ. ਏ. ਸੰਘ ਨਾਲ ਗਠਜੋੜ ਚੱਲਦਾ ਆ ਰਿਹਾ ਸੀ, ਜਿਸ ਕਾਰਨ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਸ. ਬਾਦਲ ਨੂੰ ਪੁਰਾਣੇ ਗੱਠਜੋੜ ਦੇ ਕਾਰਨ ਇਸ ਅਹੁਦੇ ਦਾ ਸਨਮਾਨ ਦੇਣਗੇ। ਸਿਆਸੀ ਮਾਹਿਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ. ਬਾਦਲ ਦਾ ਉੱਪ ਰਾਸ਼ਟਰਪਤੀ ਨਾ ਬਣਨਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦੀ ਵਡੇਰੀ ਉਮਰ ਮੰਨੀ ਜਾ ਰਹੀ ਹੈ ਕਿਉਂਕਿ ਉਪ ਰਾਸ਼ਟਰਪਤੀ ਬਣਨ ਦੀ ਜਿੱਥੇ ਦੇਸ਼-ਵਿਦੇਸ਼ ਦੇ ਦੌਰੇ ਅਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਰਾਜ ਸਭਾ ਦੇ ਚੇਅਰਪਰਸਨ ਬਣ ਕੇ ਰਾਜ ਸਭਾ ਨੂੰ ਚਲਾਉਣਾ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਰਾਜ ਸਭਾ ਮੈਂਬਰਾਂ ਅਤੇ ਮੰਤਰੀਆਂ ਦੀ ਟੋਕਾ-ਟਾਕੀ ਖਹਿਬਾਜ਼ੀ ਅਤੇ ਸਵਾਲ-ਜਵਾਬ ਕਾਰਨ ਸ. ਬਾਦਲ ਇਸ ਅਹੁਦੇ ਦੇ ਅਨੁਕੂਲ ਨਹੀਂ ਸਨ ਕਿਉਂਕਿ ਉਨ੍ਹਾਂ ਦੀ ਵਡੇਰੀ ਉਮਰ ਇਸ ਸਭ ਕੁਝ ਕਰਨ 'ਚ ਅੜਿੱਕਾ ਬਣਨੀ ਸੀ, ਜਿਸ ਕਾਰਨ ਸ਼ਾਇਦ ਉਨ੍ਹਾਂ ਪਹਿਲਾਂ ਹੀ ਨਾਂਹ ਕਰ ਦਿੱਤੀ ਸੀ।
ਜੇਲ 'ਚ ਖੋਦਾਈ ਕਰ ਕੇ ਕੈਦੀਆਂ ਨੇ ਲੱਭੇ ਫਿਰ 5 ਮੋਬਾਇਲ
NEXT STORY