ਬਰਨਾਲਾ : ਬਰਨਾਲਾ ਦੇ ਪਿੰਡ ਢਿੱਲਵਾਂ ਦੇ ਲੋਕਾਂ ਨੇ ਪੰਚਾਇਤ 'ਤੇ ਪਿੰਡ ਦੇ ਵਿਕਾਸ ਲਈ ਮਿਲੀ ਗ੍ਰਾਂਟ 'ਚ ਘਪਲਾ ਕਰਨ ਦੇ ਦੋਸ਼ ਲਗਾਏ ਹਨ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨ ਦੌਰਾਨ ਪਿੰਡ 'ਚ ਧਰਮਸ਼ਾਲਾ ਬਣਾਉਣ ਲਈ 5 ਲੱਖ ਰੁਪਏ ਦਿੱਤੇ ਸਨ ਪਰ ਪੰਚਾਇਤ ਨੇ ਸਿਰਫ 50-60 ਹਜ਼ਾਰ ਰੁਪਏ ਖਰਚ ਕੇ ਬਾਕੀ ਪੈਸਿਆਂ ਦਾ ਘਪਲਾ ਕਰ ਲਿਆ।
ਉਧਰ ਜੇ. ਈ. ਅਤੇ ਸਰਪੰਚ ਦਾ ਕਹਿਣਾ ਹੈ ਕਿ ਧਰਮਸ਼ਾਲਾ ਦਾ ਕੰਮ ਅਜੇ ਜਾਰੀ ਹੈ, ਕੰਮ ਪੂਰਾ ਹੋਣ ਤੋਂ ਬਾਅਦ ਹੀ ਖਰਚੇ ਦਾ ਹਿਸਾਬ ਦਿੱਤਾ ਜਾਵੇਗਾ। ਫਿਲਹਾਲ ਪਿੰਡ ਵਾਸੀ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਮੰਗ ਕਰ ਰਹੇ ਹਨ।
ਅਣਪਛਾਤੇ ਵਾਪਨ ਦੀ ਲਪੇਟ 'ਚ ਆਉਣ ਨਾਲ 1 ਜ਼ਖਮੀ
NEXT STORY