ਪਤੀ ਦੇ ਨਾਮ 'ਤੇ ਫਰਜ਼ੀ ਤਲਾਕਨਾਮਾ ਤਿਆਰ ਕਰਕੇ ਬਣਾਇਆ ਪਾਸਪੋਰਟ

You Are HerePunjab
Friday, February 17, 2017-12:35 PM
ਕਪੂਰਥਲਾ (ਭੂਸ਼ਣ) - ਆਪਣੇ ਪਤੀ ਦੇ ਨਾਮ 'ਤੇ ਫਰਜ਼ੀ ਤਲਾਕਨਾਮਾ ਤਿਆਰ ਕਰਕੇ ਪਾਸਪੋਰਟ ਹਾਸਲ ਕਰਨ ਦੇ ਮਾਮਲੇ 'ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਕ ਮਹਿਲਾ ਸਮੇਤ 2 ਮੁਲਜ਼ਮਾਂ ਦੇ ਖਿਲਾਫ ਧਾਰਾ 420, 465, 468, 469, 120-ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮਾਮਲੇ 'ਚ ਨਾਮਜ਼ਦ ਕਿਸੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਪਾਈ ਹੈ।
ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਸੈਦਾ ਭੁਲਾਣਾ ਨੇ ਐੱਸ. ਐੱਸ. ਪੀ. ਅਲਕਾ ਮੀਨਾ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਦਾ ਵਿਆਹ 25 ਮਾਰਚ 2006 ਨੂੰ ਪਿੰਡ ਮਿੱਠੜਾ ਵਾਸੀ ਮਨਦੀਪ ਕੌਰ ਪੁੱਤਰੀ ਜੋਗਿੰਦਰ ਸਿੰਘ ਦੇ ਨਾਲ ਹੋਇਆ ਸੀ। ਉਸ ਦੇ ਬਾਅਦ ਉਹ ਸਾਊਦੀ ਅਰਬ ਚਲਾ ਗਿਆ ਸੀ ਤੇ ਬਾਅਦ 'ਚ ਉਸਦੇ ਘਰ 'ਚ ਇਕ ਲੜਕਾ ਪੈਦਾ ਹੋਇਆ। ਜਿਸਦੇ ਦੌਰਾਨ 6 ਸਾਲ ਤਕ ਉਸ ਦਾ ਪਰਿਵਾਰਿਕ ਮਾਹੌਲ ਬਿਲਕੁਲ ਠੀਕ ਰਿਹਾ ਪਰ ਇਸ ਦੇ ਬਾਅਦ ਉਸ ਦੀ ਪਤਨੀ ਲਗਾਤਾਰ ਘਰ ਤੋਂ ਬਿਨਾਂ ਦੱਸੇ ਆਉਣ- ਜਾਣ ਲੱਗੀ । ਜਦੋਂ ਉਸਦੇ ਮਾਤਾ-ਪਿਤਾ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸਨੇ ਗੱਲ ਮੰਨਣ ਤੋਂ ਮਨ੍ਹਾ ਕਰ ਦਿੱਤੀ।
ਇਸ ਦੌਰਾਨ ਉਹ 1 ਅਪ੍ਰੈਲ 2015 ਨੂੰ ਸਾਊਦੀ ਅਰਬ ਤੋਂ ਭਾਰਤ ਆਇਆ ਅਤੇ ਉਸਨੇ ਆਪਣੀ ਪਤਨੀ ਨੂੰ ਘਰ ਤੋਂ ਬਿਨਾਂ ਦੱਸੇ ਨਾ ਜਾਣ ਦਾ ਕਿਹਾ ਪਰ ਉਸ ਦੀ ਪਤਨੀ ਨੇ ਉਸ ਦੀ ਗੱਲ ਨਹੀਂ ਮੰਨੀ। ਇਸ ਦੌਰਾਨ ਉਹ ਫਿਰ 29 ਮਾਰਚ ਮਈ 2016 ਨੂੰ ਸਾਊਦੀ ਅਰਬ ਤੋਂ ਵਾਪਸ ਆਪਣੇ ਪਿੰਡ ਆਇਆ ਤੇ 30 ਮਈ 2016 ਨੂੰ ਵਾਪਸ ਸਾਊਦੀ ਅਰਬ ਚਲਾ ਗਿਆ ਪਰ ਇਸ ਦੌਰਾਨ 20 ਅਕਤੂਬਰ 2016 ਨੂੰ ਉਸਦੇ ਮਾਤਾ-ਪਿਤਾ ਨੇ ਉਸਨੂੰ ਫੋਨ 'ਤੇ ਦੱਸਿਆ ਕਿ ਉਸ ਦੀ ਪਤਨੀ ਨੇ ਜਾਅਲੀ ਤਲਾਕਨਾਮਾ ਤਿਆਰ ਕਰਕੇ ਉਸਦੇ ਝੂਠੇ ਹਸਤਾਖਰ ਕਰਕੇ ਇਕ ਨਵਾਂ ਪਾਸਪੋਰਟ ਬਣਵਾ ਲਿਆ ਹੈ ਅਤੇ ਉਹ ਪਿੰਡ ਖੋਜੇਵਾਲ ਵਾਸੀ ਮਨੀਸ਼ ਨਾਮ ਦੇ ਇਕ ਵਿਅਕਤੀ ਦੇ ਨਾਲ ਸਾਈਪ੍ਰਸ ਭੱਜਣ ਦੀ ਤਿਆਰੀ 'ਚ ਹੈ, ਜਿਸ ਦੌਰਾਨ ਉਹ 29 ਅਕਤੂਬਰ 2016 ਨੂੰ ਜਦੋਂ ਸਾਊਦੀ ਅਰਬ ਤੋਂ ਘਰ ਪਹੁੰਚਿਆ ਤਾਂ ਉਸਨੇ ਆਪਣੀ ਪਤਨੀ ਦੇ ਕਮਰੇ ਦੀ ਤਲਾਸ਼ੀ ਲੈਣ ਦੇ ਦੌਰਾਨ 12-13 ਸਿਮ ਕਾਰਡ ਬਰਾਮਦ ਕੀਤੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਮਨੀਸ਼ ਦੇ ਨਾਲ ਮਿਲ ਕੇ ਉਸ ਦਾ ਘਰ ਤਬਾਹ ਕਰਨ ਦੀ ਸਾਜ਼ਿਸ਼ ਬਣਾਈ ਸੀ। ਐੱਸ. ਐੱਸ. ਪੀ. ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਰਥਿਕ ਅਪਰਾਧ ਸ਼ਾਖਾ ਨੂੰ ਜਾਂਚ ਦੇ ਹੁਕਮ ਦਿੱਤੇ। ਜਾਂਚ ਦੌਰਾਨ ਮਨਦੀਪ ਕੌਰ ਅਤੇ ਮਨੀਸ਼ ਦੇ ਖਿਲਾਫ ਲੱਗੇ ਸਾਰੇ ਇਲਜ਼ਾਮ ਠੀਕ ਪਾਏ ਗਏ। ਜਿਸ ਆਧਾਰ 'ਤੇ ਮਨਦੀਪ ਕੌਰ ਅਤੇ ਮਨੀਸ਼ ਦੇ ਖਿਲਾਫ ਥਾਣਾ ਸਿਟੀ 'ਚ ਮਾਮਲਾ ਦਰਜ ਕਰ ਲਿਆ ਗਿਆ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.