ਜਲੰਧਰ 'ਚ ਭਿੜੇ ਅਕਾਲੀ ਆਗੂ, ਵਿਧਾਇਕ ਪਵਨ ਕੁਮਾਰ ਟੀਨੂੰ ਤੇ ਮੱਕੜ ਵਿਚਾਲੇ ਹੋਈ ਬਹਿਸ

You Are HerePunjab
Friday, April 14, 2017-7:22 PM

ਜਲੰਧਰ : ਅਕਾਲੀ ਆਗੂਆਂ ਦੀ ਆਪਸੀ ਫੁੱਟ ਇਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆਈ ਹੈ। ਜਲੰਧਰ ਦੇ ਨਕੋਦਰ ਚੌਕ ਵਿਚ ਡਾਕਟਰ ਭੀਮ ਰਾਓ ਅੰਬੇਡਕਰ ਜੈਅੰਤੀ ਮੌਕੇ ਰੱਖੇ ਗਏ ਸਮਾਗਮ 'ਚ ਅਕਾਲੀ ਆਗੂਆਂ ਵਿਚਾਲੇ ਤਸਵੀਰ ਖਿਚਵਾਉਣ ਲੈ ਕੇ ਟਕਰਾਅ ਹੋ ਗਿਆ। ਇਹ ਟਕਰਾਅ ਹਲਕਾ ਆਦਮਪੁਰ ਤੋਂ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਮੱਕੜ ਵਿਚਾਲੇ ਹੋਇਆ ਹੈ।
ਦਰਅਸਲ ਤਸਵੀਰ ਖਿਚਵਾਉਣ ਨੂੰ ਲੈ ਕੇ ਦੋਵੇਂ ਆਗੂਆਂ ਵਿਚ ਗਰਮਾ-ਗਰਮੀ ਹੋ ਗਈ ਅਤੇ ਇਹ ਤਕਰਾਰ ਇੰਨੀ ਵੱਧ ਗਈ ਕਿ ਦੋਵਾਂ ਦੀ ਸੜਕ ਵਿਚਕਾਰ ਹੋ ਤੂੰ=ਤੂੰ ਮੈਂ-ਮੈਂ ਹੋ ਗਈ। ਘਟਨਾ ਤੋਂ ਬਾਅਦ ਮੌਜੂਦ ਆਗੂਆਂ ਨੇ ਦੋਵਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਵਾਇਆ।

About The Author

Gurminder Singh

Gurminder Singh is News Editor at Jagbani.

!-- -->