ਗੁਰਾਇਆ (ਮੁਨੀਸ਼)— ਸ਼ਿਵ ਸੈਨਾ ਬਾਲ ਠਾਕਰੇ ਦੀ ਇਕਾਈ ਕਾਮਗਰ ਸੈਨਾ ਪੰਜਾਬ ਦੇ ਪ੍ਰਧਾਨ ਦਲਵੀਰ ਸਿੰਘ ਸੰਧੂ ਅਤੇ ਪੰਜਾਬ ਦੇ ਬੁਲਾਰੇ ਸੁਭਾਸ਼ ਗੋਰੀਆ ਦੇ ਨਿਰਦੇਸ਼ਾਂ ਅਨੁਸਾਰ ਪਿੰਡ ਅੱਟਾ ਦੇ ਪਾਰਟੀ ਦਫਤਰ ਵਿਚ ਸਿਟੀ ਪ੍ਰਧਾਨ ਵਰਿੰਦਰ ਸਿੰਘ ਬੌਬੀ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ।
ਇਸ ਮੌਕੇ ਜ਼ਿਲਾ ਦਿਹਾਤੀ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ, ਜ਼ਿਲਾ ਦਿਹਾਤੀ ਮੁਖੀ ਰਵੀ ਕੁਮਾਰ ਅੱਬੀ, ਜ਼ਿਲਾ ਦਿਹਾਤੀ ਵਾਈਸ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ, ਜ਼ਿਲਾ ਦਿਹਾਤੀ ਪ੍ਰੈੱਸ ਸੈਕਟਰੀ ਕੌਸ਼ਲ ਅੱਬੀ ਅਤੇ ਹਲਕਾ ਫਿਲੌਰ ਮਹਿੰਲਾ ਵਿੰਗ ਪ੍ਰਧਾਨ ਕਿਰਨ ਮਹਿਤਾ ਆਦਿ ਨੇ ਇਕੱਠੇ ਹੋ ਕੇ 'ਆਪ' ਦੇ ਸੰਸਦ ਮੈਂਬਰ ਭਗਵੰਤ ਮਾਨ ਦਾ ਪੁਤਲਾ ਫਕਿਆ। ਇਸ ਮੌਕੇ ਪਾਰਟੀ ਦੇ ਜ਼ਿਲਾ ਦਿਹਾਤੀ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਨੇ ਕਿਹਾ ਕਿ ਪੰਜਾਬ ਪੁਲਸ ਵਲੋਂ ਫੜੇ ਹੋਏ ਹਿੰਦੂ ਨੇਤਾਵਾਂ ਦੇ ਕਾਤਲਾਂ ਦੇ ਸਮਰਥਨ ਵਿਚ ਆਏ 'ਆਪ' ਨੇਤਾ ਭਗਵੰਤ ਮਾਨ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ। ਇਸ ਨੂੰ ਅਸੀਂ ਕਦੇ ਵੀ ਸਹਿਣ ਨਹੀਂ ਕਰਾਂਗੇ ਅਤੇ ਭਗਵੰਤ ਮਾਨ ਦੇ ਸਾਰੇ ਪੰਜਾਬ ਵਿਚ ਪੁਤਲੇ ਫੂਕੇ ਜਾਣਗੇ। ਇਸ ਦੌਰਾਨ ਸੀਨੀਅਰ ਸਿਟੀ ਪ੍ਰਧਾਨ ਮਨਜੀਤ ਸਿੰਘ ਹੈਪੀ, ਰਮੇਸ਼ ਕੁਮਾਰ, ਸੰਜੇ, ਮਿਥੁਨ, ਅਫਜਲ, ਅਮਨਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਸੰਤੋਸ਼ ਕੁਮਾਰ, ਜਸਵਿੰਦਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ।
ਮੋਹਾਲੀ ਦੇ ਏਅਰਪੋਰਟ ਰੋਡ 'ਤੇ ਜੰਮ ਕੇ ਹੋਇਆ ਹੰਗਾਮਾ, ਪੁਲਸ ਵਾਲੇ ਨੂੰ ਡੰਡਾ ਚਲਾਉਣਾ ਪਿਆ ਭਾਰੀ (ਤਸਵੀਰਾਂ)
NEXT STORY