ਨਿੱਜੀ ਸਕੂਲ ਦੀ ਮਨਮਰਜ਼ੀ: ਸਲਾਨਾ ਫੀਸ ਨਾ ਭਰਨ 'ਤੇ ਬੱਚੇ ਨੂੰ ਕਲਾਸ 'ਚੋਂ ਕੱਢਿਆ ਬਾਹਰ

You Are HerePunjab
Friday, April 21, 2017-5:19 PM

ਬਠਿੰਡਾ - ਜਿਥੇ ਪਹਿਲਾਂ ਹੀ ਨਿੱਜੀ ਸਕੂਲਾਂ 'ਤੇ ਲੁੱਟ ਦੇ ਦੋਸ਼ ਲਗਦੇ ਆ ਰਹੇ ਹਨ, ਉਥੇ ਹੀ ਇਕ ਇਕ ਨਿੱਜੀ ਸਕੂਲ ਦੀ ਮਨਮਰਜ਼ੀ ਨੂੰ ਲੈ ਕੇ ਇਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਸਾਲਾਨਾ ਫੀਸ ਨਾ ਦੇਣ 'ਤੇ ਸਕੂਲ ਪ੍ਰਬੰਧਕਾਂ ਵੱਲੋਂ ਬੱਚੇ ਨੂੰ ਜਮਾਤ 'ਚੋ ਬਾਹਰ ਕੱਢ ਦਿੱਤਾ ਗਿਆ। ਬੱਚਾ ਕਾਫੀ ਸਮੇਂ ਤੱਕ ਆਪਣੀ ਕਲਾਸ ਦੇ ਬਾਹਰ ਧੁੱਪ 'ਚ ਹੀ ਬੈਠਾ ਰਿਹਾ। ਇਸ ਮਾਮਲੇ 'ਚ ਪੀੜਤ ਪਰਿਵਾਰ ਨੇ ਡਿਪਟੀ ਕਮਿਸ਼ਨਰ ਦੀਪ੍ਰਵਾ ਲਾਕਰਾ ਅਤੇ ਐੱਸ. ਡੀ. ਐੱਮ ਸਾਕਸ਼ੀ ਸਾਹਨੀ ਨੂੰ ਗੁਹਾਰ ਲਗਾਈ ਹੈ, ਜਿਸ 'ਤੇ ਐੱਸ. ਡੀ. ਐੱਮ ਨੇ ਜਾਂਚ ਕਮੇਟੀ ਬਣਾ ਕੇ 25 ਅਪ੍ਰੈਲ ਤੱਕ ਇਸ 'ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਸਕੂਲ ਦੀ ਮਾਨਤਾ ਹੋਵੇ ਰੱਦ : ਗੁਰਦੇਵ ਸਿੰਘ
ਪੀੜਤ ਬੱਚੇ ਅਜੀਤ ਸਿੰਘ ਦੇ ਆਟੋ ਚਾਲਕ ਪਿਤਾ ਗੁਰਦੇਵ ਸਿੰਘ ਨਿਵਾਸੀ ਗੁਰੂ ਨਾਨਕ ਪੂਰਾ ਮੁਹੱਲਾ ਨੇ ਦੱਸਿਆ ਕਿ ਉਸ ਦਾ ਬੇਟਾ ਨਿੱਜੀ ਸਕੂਲ 'ਚ ਯੂ. ਕੇ. ਜੀ ਦਾ ਵਿਦਿਆਰਥੀ ਹੈ। ਸਾਲਾਨਾ ਫੀਸ ਨਾ ਭਰਨ 'ਤੇ ਸਕੂਲ ਪ੍ਰਬੰਧਕਾਂ ਨੇ 2 ਦਿਨ ਉਨ੍ਹਾਂ ਦੇ ਬੱਚੇ ਨੂੰ ਕਲਾਸ 'ਚੋ ਬਾਹਰ ਕੱਢ ਕੇ ਧੁੱਪੇ ਬੈਠਨ 'ਤੇ ਮਜਬੂਰ ਕੀਤਾ। ਉਹ ਨਿਯਮ ਅਨੁਸਾਰ ਸਕੂਲ ਦੀ ਟਿਊਸ਼ਨ ਫੀਸ ਦੇਣ ਨੂੰ ਤਿਆਰ ਹੈ ਪਰ ਉਹ ਸਾਲਾਨਾ ਫੀਸ ਅਤੇ ਹੋਰ ਬਾਕੀ ਦੇ ਫੰਡ ਨਹੀ ਦੇ ਸਕਦਾ। ਉਸ ਨੇ ਐੱਸ. ਡੀ. ਐੱਮ ਤੋਂ ਸਰਕਾਰੀ ਹੁਕਮਾ ਦਾ ਪਾਲਨ ਨਾ ਕਰਕੇ ਅਤੇ ਮਾਪਿਆਂ ਨੂੰ ਪ੍ਰੇਸ਼ਾਨ ਕਰਨ ਵਾਲੇ ਸਕੂਲ ਦੀ ਮਾਨਤਾ ਨੂੰ ਰੱਦ ਕਰ ਕੇ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.