ਫਗਵਾੜਾ, (ਜਲੋਟਾ)- ਲੇਬਰ ਕਾਲੋਨੀ 'ਚ ਰਹਿ ਰਹੇ ਇਕ ਨੌਜਵਾਨ ਦੀ ਭੇਤਭਰੇ ਹਾਲਾਤ 'ਚ ਕਥਿਤ ਤੌਰ 'ਤੇ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ । ਪੁਲਸ ਨੇ ਮ੍ਰਿਤਕ ਨੌਜਵਾਨ, ਜਿਸਦੀ ਪਛਾਣ ਸੰਦੀਪ ਵਾਸੀ ਲੇਬਰ ਕਾਲੋਨੀ ਫਗਵਾੜਾ ਹੈ, ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਭੇਜ ਦਿੱਤਾ ਹੈ । ਮ੍ਰਿਤਕ ਦੇ ਕਰੀਬੀ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਗਲਤੀ ਨਾਲ ਜ਼ਹਿਰੀਲੀ ਚੀਜ਼ ਖਾ ਲਈ ਸੀ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।
ਮਿਡ-ਡੇ ਮੀਲ ਦੇ ਚੌਲ ਵੇਚਣ ਆਇਆ ਪ੍ਰਿੰਸੀਪਲ ਚੜ੍ਹਿਆ ਲੋਕਾਂ ਦੇ ਅੜਿੱਕੇ
NEXT STORY