ਕਪੂਰਥਲਾ, (ਜ. ਬ.)- ਘਰੇਲੂ ਮਾਮੂਲੀ ਵਿਵਾਦ ਕਾਰਨ ਆਪਣੀ ਪਤਨੀ ਤੋਂ ਦੁੱਖੀ ਹੋ ਕੇ ਇਕ ਵਿਅਕਤੀ ਨੇ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਾਜ਼ੁਕ ਹਾਲਤ 'ਚ ਉਸ ਦੇ ਪਰਿਵਾਰ ਦੁਆਰਾ ਉਸਨੂੰ ਜ਼ੇਰੇ ਇਲਾਜ ਕਪੂਰਥਲਾ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਡਿਊਟੀ 'ਤੇ ਤਾਇਨਾਤ ਡਾਕਟਰ ਨੇ ਉਸਦੀ ਹਾਲਤ ਨੂੰ ਬੇਹੱਦ ਚਿੰਤਾਜਨਕ ਦੱਸਿਆ ਹੈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਜ਼ੇਰੇ ਇਲਾਜ ਕੁਲਦੀਪ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਕਪੂਰਥਲਾ ਦੇ ਪਰਿਵਾਰ ਨੇ ਦੱਸਿਆ ਕਿ ਕੁਲਦੀਪ ਸਿੰਘ ਦੀ ਲੜਕੀ ਤੇ ਪਿਛਲੇ ਮਹੀਨੇ ਦੌਰਾਨ ਉਸਦੀ ਹੀ ਕਿਸੇ ਰਿਸ਼ਤੇਦਾਰ ਨੇ ਪੈਟਰੋਲ ਪਾ ਲਿਆ ਸੀ, ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਈ ਸੀ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ, ਜਲੰਧਰ ਤੇ ਹੋਰ ਹਸਪਤਾਲਾਂ 'ਚ ਲੈ ਕੇ ਗਏ। ਉਨ੍ਹਾਂ ਦੱਸਿਆ ਕਿ ਬੇਟੀ ਦੇ ਜਲੰਧਰ 'ਚ ਹੋ ਰਹੇ ਇਲਾਜ ਨੂੰ ਲੈ ਕੇ ਪਤੀ-ਪਤਨੀ 'ਚ ਕਿਸੇ ਤਰ੍ਹਾਂ ਦਾ ਕੋਈ ਤਕਰਾਰ ਹੋ ਗਿਆ, ਜਦੋਂ ਉਹ ਆਪਣੀ ਬੇਟੀ ਦੇ ਜਲੰਧਰ 'ਚ ਹੋ ਰਹੇ ਇਲਾਜ ਦੌਰਾਨ ਮਿਲਣ ਗਿਆ ਤਾਂ ਉਸਨੂੰ ਉਸਦੀ ਪਤਨੀ ਨੇ ਮਿਲਣ ਤਕ ਨਹੀ ਦਿੱਤਾ, ਜਿਸ ਤੋਂ ਉਸ ਨੇ ਦੁੱਖੀ ਹੋ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਉਸ ਦੀ ਹਾਲਤ ਵਿਗੜਨ ਉਪਰੰਤ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਭਰਤੀ ਕਰਵਾਇਆ ਗਿਆ। ਹਾਲਤ ਨੂੰ ਬੇਹੱਦ ਨਾਜ਼ੁਕ ਦੇਖਦੇ ਹੋਏ ਉਸ ਦੇ ਰਿਸ਼ਤੇਦਾਰ ਉਸ ਨੂੰ ਜਲੰਧਰ ਲੈ ਗਏ।
ਟਰੈਕਟਰ-ਟਰਾਲੀ ਨੇ ਮਾਰੀ ਟੱਕਰ, ਮੋਟਰਸਾਈਕਲ ਸਵਾਰ ਦੀ ਮੌਤ
NEXT STORY