ਭਵਾਨੀਗੜ੍ਹ (ਸੰਜੀਵ)-ਜ਼ਿਲਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਦੀਆਂ ਹਦਾਇਤਾਂ 'ਤੇ ਥਾਣਾ ਮੁਖੀ ਚਿਰਨਜੀਵ ਸਿੰਘ ਲਾਂਬਾ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾਲ ਲੱਗਦੇ ਗੁਆਂਢੀ ਸੂਬੇ ਹਰਿਆਣਾ ਤੋਂ ਸਸਤੀ ਸ਼ਰਾਬ ਲਿਆ ਕੇ ਸ਼ਹਿਰ 'ਚ ਵੇਚਣ ਵਾਲੇ ਸਮੱਗਲਰਾਂ ਖਿਲਾਫ ਪੁਲਸ ਕਾਰਵਾਈ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਪੁਲਸ ਨੇ ਸ਼ਰਾਬ ਦੇ ਸਮੱਗਲਰਾਂ ਨੂੰ ਫੜਨ ਲਈ ਰਾਤ ਵੇਲੇ ਚੌਕਸੀ ਵਧਾ ਦਿੱਤੀ ਹੈ। ਸ਼ਰਾਬ ਸਮੱਗਲਰਾਂ ਖਿਲਾਫ 40 ਤੋਂ ਵੱਧ ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਦੋ ਦਿਨਾਂ ਵਿਚ ਕਰੀਬ 150 ਬੋਤਲਾਂ ਹਰਿਆਣਾ ਦੀ ਮਾਲਟਾ ਸ਼ਰਾਬ ਫੜ ਕੇ ਵੇਚਣ ਵਾਲਿਆਂ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਹਨ। ਸ਼ਰਾਬ ਦੀ ਸਮੱਗਲਿੰਗ ਦਾ ਮੁੱਖ ਕਾਰਨ ਇਹ ਹੈ ਕਿ ਹਰਿਆਣਾ ਵਿਚ ਸ਼ਰਾਬ ਸਸਤੀ ਹੈ ਅਤੇ ਸ਼ਰਾਬ ਦਾ ਧੰਦਾ ਕਰਨ ਵਾਲੇ ਹਰਿਆਣੇ 'ਚੋਂ ਸਸਤੀ ਸ਼ਰਾਬ ਲਿਆ ਕੇ ਇਥੇ ਵੇਚਦੇ ਹਨ ਪਰ ਹੁਣ ਪੁਲਸ ਇਨ੍ਹਾਂ ਖਿਲਾਫ ਚੌਕਸੀ ਵਰਤ ਰਹੀ ਹੈ।
ਜਲੰਧਰ ਦੇ ਬੈਂਕਾਂ ਵਿਚ ਪਹੁੰਚੇ 200 ਦੇ ਨਵੇਂ ਨੋਟ, ਗਾਹਕਾਂ 'ਚ ਦਿੱਸਿਆ ਭਾਰੀ ਉਤਸ਼ਾਹ
NEXT STORY